ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।
ਸਾਡੇ ਨਾਲ ਸੰਪਰਕ ਕਰੋ
ਆਪਣੇ ਇਲਾਕੇ ਵਿਚ Resilience BC Anti-Racism Network ਦੇ ਮੈਂਬਰ ਨਾਲ ਜੁੜੋ।
Resilience BC Hub ਨਾਲ ਜੁੜੋ: resilience@vircs.bc.ca
Resilience BC Anti-Racism Network ਸੂਬੇ ਭਰ ਦੇ ਬਹੁਤ ਸਾਰੇ ਇਲਾਕਿਆਂ ਵਿਚ ਕੰਮ ਕਰਦਾ ਹੈ। ਅਸੀਂ ਅਜਿਹਾ ਭਵਿੱਖ ਦੇਖਦੇ ਹਾਂ ਜਿਹੜਾ ਨਸਲਵਾਦ ਅਤੇ ਨਫ਼ਰਤ ਤੋਂ ਮੁਕਤ ਹੈ। Resilience BC Anti-Racism Network ਇਹ ਔਖਾ ਕੰਮ ਕਰਨ ਅਤੇ ਇਸ ਸੁਫਨੇ ਨੂੰ ਅਸਲੀਅਤ ਵਿਚ ਬਦਲਣ ਲਈ ਭਾਈਚਾਰਿਆਂ ਨੂੰ ਇਕੱਠੇ ਕਰ ਰਿਹਾ ਹੈ। Victoria Immigrant and Refugee Centre Society ਵਲੋਂ ਚਲਾਈ ਜਾਂਦੀ Resilience BC Hub ਨੈੱਟਵਰਕ ਨੂੰ ਮਦਦ ਅਤੇ ਤਾਲਮੇਲ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।
ਅਸੀਂ ਸਿਸਟਮਬੱਧ ਨਸਲਵਾਦ ਦੇ ਅਸਰ ਅਤੇ ਇਸ ਵਲੋਂ ਹਰ ਰੋਜ਼ ਕੀਤੇ ਜਾਣ ਵਾਲੇ ਨੁਕਸਾਨ ਨੂੰ ਸਮਝਦੇ ਹਾਂ। ਅਸੀਂ ਇਕ ਦੂਜੇ ਨੂੰ, ਆਪਣੇ ਇਤਿਹਾਸ ਨੂੰ, ਅਤੇ ਸਮਾਜ ਨੂੰ ਯੋਗਦਾਨ ਨੂੰ ਸਮਝਣ ਲਈ ਸਿੱਖਿਆ ਦਿੰਦੇ ਹਾਂ। ਅਸੀਂ ਅਜਿਹੇ ਸਿਸਟਮ ਤੋੜਨ ਲਈ ਕੰਮ ਕਰਦੇ ਹਾਂ ਜਿਹੜੇ ਪੱਖਪਾਤ, ਵਿਤਕਰੇ, ਬੇਇਨਸਾਫੀ, ਅਤੇ ਅਲਹਿਦਗੀ ਨੂੰ ਕਾਇਮ ਰੱਖਦੇ ਹਨ।
ਅਸੀਂ ਇਹ ਸਮਝਦੇ ਹਾਂ ਕਿ ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰਨ ਲਈ ਸਾਡੀ ਕਮਿਉਨਟੀ ਵਿਚ ਹਰ ਇਕ ਲਈ ਰੋਲ ਹੈ; ਤਾਕਤ ਵਾਲੇ ਵਿਅਕਤੀ ਤੋਂ ਲੈ ਕੇ ਗਵਾਹ ਤੱਕ ਜਿਹੜਾ ਨਫ਼ਰਤ ਦੀ ਕਿਸੇ ਘਟਨਾ ਨੂੰ ਦੇਖਦਾ ਹੈ। ਹਰ ਕੋਈ ਜ਼ਿੰਮੇਵਾਰ ਹੈ ਅਤੇ ਹਰ ਇਕ ਲਈ ਜਵਾਬਦੇਹ ਹੋਣਾ ਜ਼ਰੂਰੀ ਹੈ। Resilience BC Anti-Racism Network ਤੁਹਾਡੇ ਲਈ ਮੌਜੂਦ ਹੈ। ਇਸ ਲੜਾਈ ਵਿਚ ਤੁਸੀਂ ਇਕੱਲੇ ਨਹੀਂ ਹੋ।
Resilience BC Hub ਮੈਨੇਜਰ:
Victoria Immigrant and Refugee Centre Society (VIRCS)
Victoria Immigrant and Refugee Centre Society (VIRCS) ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀ ਇਕ ਸੰਸਥਾ ਹੈ ਜਿਹੜੀ 1989 ਵਿਚ ਤਿੰਨ ਸਾਬਕਾ ਰਫਿਊਜੀਆਂ ਵਲੋਂ ਸ਼ੁਰੂ ਕੀਤੀ ਗਈ ਸੀ। ਸੈਂਟਰ, ਗਰੇਟਰ ਵਿਕਟੋਰੀਆ ਵਿਚ ਇਮੀਗਰਾਂਟਾਂ, ਰਫਿਊਜੀਆਂ, ਨਵੇਂ ਕੈਨੇਡੀਅਨ ਸਿਟੀਜ਼ਨਾਂ, ਅਤੇ ਰੇਸ਼ਲਾਈਜ਼ਡ ਕਮਿਉਨਟੀਆਂ ਦੇ ਮੈਂਬਰਾਂ ਦੀ ਨਵੀਂਆਂ ਜ਼ਿੰਦਗੀਆਂ ਵਿਚ ਵਸਣ ਅਤੇ ਇਸ ਦੇ ਅਨੁਕੂਲ ਬਣਨ ਵਿਚ ਮਦਦ ਕਰਦਾ ਹੈ।