ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਨਸਲਵਾਦ-ਵਿਰੋਧੀ ਸਾਧਨ ਲੱਭੋ

ਅਸੀਂ ਅਜਿਹਾ ਭਵਿੱਖ ਦੇਖਦੇ ਹਾਂ ਜਿਹੜਾ ਨਸਲਵਾਦ ਅਤੇ ਨਫ਼ਰਤ ਤੋਂ ਮੁਕਤ ਹੈ। Resilience BC Anti-Racism Network ਵੈੱਬਸਾਈਟ ਔਖਾ ਕੰਮ ਕਰਨ ਅਤੇ ਇਸ ਸੁਫਨੇ ਨੂੰ ਅਸਲੀਅਤ ਬਣਾਉਣ ਵਿਚ ਮਦਦ ਲਈ ਟੂਲਜ਼ ਪ੍ਰਦਾਨ ਕਰਦਾ ਹੈ।

ਇਨ੍ਹਾਂ ਸਾਮੱਗਰੀਆਂ ਵਿਚ ਦਿੱਤੇ ਗਏ ਵਿਚਾਰ, ਵਿਸ਼ਲੇਸ਼ਣ, ਕੱਢੇ ਗਏ ਨਤੀਜੇ ਅਤੇ/ਕੀਤੀਆਂ ਗਈਆਂ ਸਿਫਾਰਸ਼ਾਂ ਲੇਖਕ (ਲੇਖਕਾਂ) ਦੇ ਵਿਚਾਰ ਹਨ। ਇਹ ਸਾਮੱਗਰੀਆਂ ਜ਼ਰੂਰੀ ਨਹੀਂ ਕਿ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਜਾਂ Resilience BC network ਦੇ ਨਿੱਜੀ ਮੈਂਬਰਾਂ ਦੀ ਅਧਿਕਾਰਿਤ ਪੌਲਸੀ ਜਾਂ ਪੋਜ਼ੀਸ਼ਨ ਦਾ ਅਕਸ ਦਿਖਾਵੇ। ਇਨ੍ਹਾਂ ਸਾਮੱਗਰੀਆਂ ਵਿਚਲੀ ਜਾਣਕਾਰੀ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵਲੋਂ ਤਾਈਦ ਕਰਨਾ ਜ਼ਰੂਰੀ ਨਹੀਂ ਹੈ, ਅਤੇ ਨਾ ਹੀ ਇਸ ਨੇ ਜਾਣਕਾਰੀ ਦੀ ਉਚਿਤਤਾ ਦੀ ਤਸਦੀਕ ਕੀਤੀ ਹੈ।

ਤੁਹਾਨੂੰ ਨਸਲਵਾਦ ਅਤੇ ਨਫ਼ਰਤ ਤੋਂ ਮੁਕਤ ਸਮਾਜ ਵਿਚ ਰਹਿਣ ਦਾ ਹੱਕ ਹੈ ਅਤੇ ਤੁਹਾਡੀ ਜ਼ਿੰਮੇਵਾਰੀ ਹੈ। ਈ-ਸਿੱਖਿਆ ਦੀਆਂ ਇਹ ਚੋਣਾਂ ਚੈੱਕ ਕਰਕੇ ਇਸ ਸੁਫਨੇ ਨੂੰ ਅਸਲੀਅਤ ਬਣਾਉਣ ਬਾਰੇ ਜ਼ਿਆਦਾ ਜਾਣੋ।

Indigenous and Canadian Histories 101: What You Didn’t Learn in High School

ਰੇਨਵਾਚ ਕਨਸਲਟਿੰਗ ਵਲੋਂ ਪੇਸ਼ ਕੀਤੀ ਗਈ ਇਹ 45 ਮਿੰਟ ਦੀ ਵੀਡਿਓ, ਕੈਨੇਡਾ ਵਿਚ ਆਦਿਵਾਸੀ ਲੋਕਾਂ ਦੇ ਤਜਰਬਿਆਂ, ਉਨ੍ਹਾਂ ਪੌਲਸੀਆਂ ਜਿਨ੍ਹਾਂ ਨੇ ਉਨ੍ਹਾਂ ਦੇ ਭਾਈਚਾਰਿਆਂ ਉੱਪਰ ਡੂੰਘਾ ਅਸਰ ਪਾਇਆ ਹੈ, ਅਤੇ ਉਨ੍ਹਾਂ ਦੇ ਸਵੈ-ਹਕੂਮਤ ਦੇ ਢਾਂਚੇ ਦੀ ਸੰਖੇਪ ਪਰ ਵਿਆਪਕ ਕਹਾਣੀ ਪੇਸ਼ ਕਰਦੀ ਹੈ। ਇਸ ਟਰੇਨਿੰਗ ਵਿਚ ਸਭਿਆਚਾਰ ਅਤੇ ਸ਼ਬਦਾਵਲੀ ਹੈ। ਕੀਮਤ 55 ਡਾਲਰ ਹੈ।

ਜ਼ਿਆਦਾ ਜਾਣੋ

Knowing About the Land You Live On

ਨੇਟਿਵ ਲੈਂਡ ਡਿਜ਼ੀਟਲ ਦੀ ਇਹ 2019 ਟੀਚਰਜ਼ ਗਾਈਡ, ਜਵਾਨ ਅਤੇ ਬਾਲਗ ਵਿਦਿਆਰਥੀਆਂ ਨਾਲ ਵਰਤਣ ਲਈ ਟੀਚਰਾਂ ਲਈ ਅਭਿਆਸ ਦੱਸਦੀ ਹੈ – ਆਦਿਵਾਸੀ ਇਲਾਕਿਆਂ ਦੇ ਨਕਸ਼ੇ ਤੋਂ ਲੈ ਕੇ ਆਦਿਵਾਸੀ ਇਤਿਹਾਸ ਅਤੇ ਸਭਿਆਚਾਰ ਬਾਰੇ ਜਾਣਨ ਅਤੇ ਬਸਤੀਵਾਦ ਨੂੰ ਉਧੇੜਨ ਤੱਕ।

ਜ਼ਿਆਦਾ ਜਾਣੋ

Challenging Racist BC

ਯੂਨੀਵਰਸਿਟੀ ਔਫ ਵਿਕਟੋਰੀਆ (ਯੂਵਿਕ) ਅਤੇ ਕੈਨੇਡੀਅਨ ਸੈਂਟਰ ਫਾਰ ਪੌਲਸੀ ਅਲਟਰਨੇਟਿਵਜ਼ (ਸੀ ਸੀ ਪਈ ਏ) ਨੇ ਰਲ ਕੇ 80 ਸਫਿਆਂ ਦੀ ਚਿੱਤਰਾਂ ਵਾਲੀ ਕਿਤਾਬ, “ਚੈਲੇਂਜਿੰਗ ਰੇਸਿਸਟ ‘ਬ੍ਰਿਟਿਸ਼ ਕੋਲੰਬੀਆ’: 150 ਯੀਅਰਜ਼ ਅਤੇ ਕਾਊਂਟਿੰਗ” ਛਾਪੀ। ਇਹ ਕਿਤਾਬ ਸੂਬੇ ਦੇ ਨਸਲਵਾਦੀ ਇਤਿਹਾਸ ਦਾ ਵੇਰਵਾ ਦਿੰਦੀ ਹੈ ਅਤੇ ਇਹ ਦੱਸਦੀ ਹੈ ਕਿ ਕਿਵੇਂ ਵਿਤਕਰੇ ਵਾਲੀਆਂ ਪੌਲਸੀਆਂ ਨੇ ਆਦਿਵਾਸੀ, ਬਲੈਕ ਅਤੇ ਏਸ਼ੀਅਨ ਭਾਈਚਾਰਿਆਂ ਉੱਪਰ ਅਸਰ ਪਾਇਆ ਹੈ।

ਜ਼ਿਆਦਾ ਜਾਣੋ

Warrior Life

ਨਾਮੀ Mi’kmaq ਵਕੀਲ ਡਾਕਟਰ ਪੈਮ ਪਾਲਮੇਟਰ ਦੇ ਵੈੱਬਸਾਈਟ ਉੱਪਰ, ਆਦਿਵਾਸੀ ਲੀਡਰਾਂ ਅਤੇ ਗਿਆਨ ਰੱਖਣ ਵਾਲਿਆਂ ਨਾਲ ਆਪਣੀਆਂ ਇੰਟਰਵਿਊਆਂ ਕਰਕੇ ਲਿਖੀਆਂ ਹੋਈਆਂ ਲਿਖਤਾਂ ਅਤੇ ਪੌਡਕਾਸਟਸ ਹਨ ਜਿਹੜੀਆਂ ਕਮਿਉਨਟੀਆਂ `ਤੇ ਅਸਰ ਪਾ ਰਹੇ ਮਸਲੇ ਉੱਪਰ ਰੌਸ਼ਨੀ ਪਾਉਂਦੀਆਂ ਹਨ। ਇਹ ਸਾਈਟ ਆਦਿਵਾਸੀ ਲੋਕਾਂ ਖਿਲਾਫ ਬੇਇਨਸਾਫੀਆਂ ਦਾ ਹੱਲ ਕਰਨ ਲਈ ਵਸੀਲਿਆਂ ਦੀ ਲਿਸਟ ਅਤੇ ਸਿਫਾਰਸ਼ਾਂ ਵੀ ਪ੍ਰਦਾਨ ਕਰਦੀ ਹੈ।

ਜ਼ਿਆਦਾ ਜਾਣੋ

Whose Land is it Anyway? A Manual for Decolonization

ਇਹ ਹੈਂਡਬੁੱਕ, ਜਿਸ ਦੀ ਬ੍ਰਿਟਿਸ਼ ਕੋਲੰਬੀਆ ਫਡਰੇਸ਼ਨ ਔਫ ਪੋਸਟ-ਸੈਕੰਡਰੀ ਐਜੂਕੇਟਰਜ਼ ਹਿਮਾਇਤ ਕਰਦੀ ਹੈ, ਆਦਿਵਾਸੀ ਲੋਕਾਂ ਉੱਪਰ ਬਸਤੀਵਾਦ ਦੇ ਅਸਰਾਂ ਬਾਰੇ ਅਤੇ ਬਸਤੀਵਾਦ ਨੂੰ ਖਤਮ ਕਰਨ ਅਤੇ ਸੁਲ੍ਹਾ-ਸਫਾਈ ਦੇ ਰਾਹ ਦੱਸਦੀ ਹੈ। ਇਸ ਨਾਲ ਚਿੱਤਰਾਂ ਵਾਲੀ ਇਕ ਗਾਈਡ ਹੈ ਜੋ ਕਿ ਬਲੌਕੇਡਜ਼ ਅਤੇ ਆਦਿਵਾਸੀ ਹੱਕਾਂ ਨੂੰ ਸਮਝਣ ਲਈ ਹੈ।

ਜ਼ਿਆਦਾ ਜਾਣੋ

Bystander Intervention Trainings

ਇਹ ਯੂ ਐੱਸ-ਆਧਾਰਿਤ ਓਲਾਬੈਕ! ਵਲੋਂ ਇੰਟਰਐਕਟਿਵ ਟਰੇਨਿੰਗਾਂ ਤਮਾਸ਼ਬੀਨਾਂ ਦੀ 5ਡੀ’ਜ਼ ਦਖਲਅੰਦਾਜ਼ੀ ਬਾਰੇ ਸਿੱਖਿਆ ਦਿੰਦੀ ਹੈ: ਡਿਸਟਰੈਕਟ, ਡੈਲੀਗੇਟ, ਡਾਕੂਮੈਂਟ, ਡੀਲੇਅ, ਅਤੇ ਡਾਇਰੈਕਟ ਤਾਂ ਜੋ ਤੁਸੀਂ ਅਗਲੀ ਵਾਰੀ ਉਦੋਂ ਬਿਹਤਰ ਤਿਆਰ ਅਤੇ ਦਲੇਰ ਹੋਵੋ ਜਦੋਂ ਤੁਸੀਂ ਸਟਰੀਟ ਉੱਪਰ, ਕੰਮ `ਤੇ, ਜਾਂ ਔਨਲਾਈਨ ਕੋਈ ਨਫ਼ਰਤੀ ਘਟਨਾ ਜਾਂ ਪਰੇਸ਼ਾਨ ਕੀਤੇ ਜਾਣ ਦੀ ਕੋਈ ਘਟਨਾ ਦੇਖੋ।

ਜ਼ਿਆਦਾ ਜਾਣੋ

Implicit Bias and Active Bystander Resources

ਕਿਰਵਾਨ ਇੰਸਟੀਚਿਊਟ ਫਾਰ ਦਿ ਸਟੱਡੀ ਔਫ ਰੇਸ ਐਂਡ ਐਥਨੇਸਿਟੀ, ਓਹਾਈਓ ਸਟੇਟ ਯੂਨੀਵਰਸਿਟੀ ਵਿਚਲੀ ਇਕ ਬਹੁਪੱਖੀ ਖੋਜ ਇੰਸਟੀਚਿਊਟ, ਨਸਲ ਅਤੇ ਪਿਛੋਕੜ `ਤੇ ਕੇਂਦਰਿਤ ਮੁਫਤ ਔਨਲਾਈਨ ਵਰਕਸ਼ਾਪਾਂ ਅਤੇ ਲੈਸਨ ਪ੍ਰਦਾਨ ਕਰਦੀ ਹੈ। ਟਰੇਨਿੰਗਾਂ ਵਿਚ ਸਰਗਰਮ ਗਵਾਹ ਬਣਨਾ, ਸਦਮੇ ਬਾਰੇ ਜਾਣਕਾਰੀ ਵਾਲੀ ਸੰਭਾਲ ਕਰਨਾ, ਅਤੇ LGBTQ+ ਲੋਕਾਂ ਦੇ ਹਿਮਾਇਤੀ ਬਣਨਾ ਸ਼ਾਮਲ ਹਨ।

ਜ਼ਿਆਦਾ ਜਾਣੋ

Anti-Racism Education

ਕੇਅਰਡ ਕੋਲੈਕਿਟਵ (ਕੈਲਗਰੀ ਐਂਟੀ-ਰੇਸਿਜ਼ਮ ਐਜੂਕੇਸ਼ਨ) ਨਸਲਵਾਦ ਨੂੰ ਚੁਣੌਤੀ ਦੇਣ ਲਈ ਸਵੈ-ਸੇਧਤ ਸਿਖਾਂਦਰੂਆਂ ਨੂੰ ਸ਼ਾਮਲ ਕਰਨ ਲਈ ਫਾਸਿਲਟੀਟੇਟਰਾਂ ਲਈ ਥਾਂ ਪ੍ਰਦਾਨ ਕਰਦੀ ਹੈ, ਜਿਸ ਵਿਚ ਨਸਲਵਾਦ ਵਿਰੋਧੀ ਸ਼ਬਦਾਵਾਲੀ ਤਿਆਰ ਕਰਨਾ, ਨਸਲਵਾਦ ਵਿਰੋਧੀ ਫਾਸਿਲੀਟੇਟਰ ਬਣਨਾ ਅਤੇ ਅਗਾਂਹ ਹੋਰ ਸ਼ਮੂਲੀਅਤ ਲਈ ਸਿੱਖਣ ਦੇ ਐਕਸ਼ਨ ਹਾਸਲ ਕਰਨਾ ਸ਼ਾਮਲ ਹਨ। ਇਸ ਵਿਚ ਵਿਸ਼ਾਲ ਪਰਿਭਾਸ਼ਕ ਸ਼ਬਦਾਵਲੀ ਅਤੇ ਵਸੀਲੇ ਵੀ ਹਨ।

ਜ਼ਿਆਦਾ ਜਾਣੋ

Call It Out

ਓਨਟੇਰੀਓ ਹਿਊਮਨ ਰਾਈਟਸ ਕਮਿਸ਼ਨ ਵਲੋਂ 30 ਮਿੰਟਾਂ ਦਾ ਇਹ ਇੰਟਰਐਕਟਿਵ ਈ-ਕੋਰਸ ਤੁਹਾਨੂੰ ਕੈਨੇਡਾ ਵਿਚ ਨਸਲਵਾਦ ਦੇ ਇਤਿਹਾਸ ਅਤੇ ਅਸਲਾਂ ਬਾਰੇ ਜਾਣਨ ਦਾ ਮੌਕਾ ਦਿੰਦਾ ਹੈ। ਇਹ ਤੁਹਾਡੀ “ਨਸਲ”, “ਨਸਲੀ ਵਿਤਕਰਾ”, ਅਤੇ “ਵਾਈਟਸ ਨੂੰ ਰਿਆਇਤਾਂ” ਵਰਗੇ ਸ਼ਬਦਾਂ ਨੂੰ ਸਮਝਣ ਵਿਚ ਮਦਦ ਕਰਦਾ ਹੈ ਅਤੇ ਇਹ ਦੱਸਦਾ ਹੈ ਕਿ ਤੁਸੀਂ ਨਸਲਵਾਦ ਅਤੇ ਨਫ਼ਰਤ ਤੋਂ ਰੋਕਥਾਮ ਕਿਵੇਂ ਕਰ ਸਕਦੇ ਹੋ।

ਜ਼ਿਆਦਾ ਜਾਣੋ

Faces of Racism

ਏਸ਼ੀਅਨ ਕਮਿਉਨਟੀਆਂ ਲਈ ਇਹ ਇੰਟਰਐਕਟਿਵ ਵਸੀਲਾ, ਸੂਖਮ ਨਸਲਵਾਦ ਦਾ ਜਵਾਬ ਦੇਣ ਦੇ ਤਰੀਕੇ ਦੱਸਦਾ ਹੈ, ਭਾਵੇਂ ਇਸ ਦਾ ਤਜਰਬਾ ਪਬਲਿਕ ਵਿਚ, ਸਕੂਲ ਵਿਚ ਜਾਂ ਕੰਮ `ਤੇ ਹੋ ਰਿਹਾ ਹੋਵੇ। ਛੇ ਬੋਲੀਆਂ ਵਿਚ ਅਨੁਵਾਦ ਕੀਤਾ ਗਿਆ ਇਹ ਵੈੱਬਸਾਈਟ ਵਰਤਣ ਅਤੇ ਵਿਚਾਰਨ ਲਈ ਡਿਸਕਸ਼ਨ ਪੈਕ ਦਿੰਦਾ ਹੈ ਤਾਂ ਜੋ ਉਹ ਅਸਿੱਧੇ ਵਿਤਕਰੇ ਦਾ ਜਵਾਬ ਦੇ ਸਕਣ ਅਤੇ ਨਸਲਵਾਦ ਹੋਣ `ਤੇ ਇਸ ਦਾ ਵਿਰੋਧ ਕਰ ਸਕਣ।

ਜ਼ਿਆਦਾ ਜਾਣੋ

Bakau Resources Toolkit

ਨਸਲਵਾਦ ਵਿਰੋਧੀ ਕਨਸਲਟਿੰਗ ਕੰਪਨੀ ਬੀਕੋ ਕਨਸਲਟਿੰਗ ਵਲੋਂ ਤਿਆਰ ਕੀਤੀ ਗਈ ਇਹ ਟੂਲਕਿੱਟ ਵੰਨ-ਸੁੰਵਨਤਾ ਅਤੇ ਸ਼ਮੂਲੀਅਤ ਨੂੰ ਸੇਧ ਦੇਣ ਅਤੇ ਜਬਰ ਦੇ ਵਿਰੋਧ ਦੇ ਮੂਲ ਸਿਧਾਂਤਾਂ ਨੂੰ ਸਮਝਣ; ਅਚੇਤ ਪੱਖਪਾਤ ਨੂੰ ਖਤਮ ਕਰਨ; ਬਲੈਕਸ ਦੇ ਵਿਰੋਧ ਨੂੰ ਅਸਿੱਖਿਅਤ ਕਰਨ; ਅਤੇ ਇਹ ਜਾਣਨ ਲਈ ਇਕ ਵਿਸ਼ਾਲ ਗਾਈਡ ਹੈ ਕਿ ਕੈਨੇਡਾ ਦੀ ਨਸਲੀ ਸਮੱਸਿਆਂ ਦੀ ਜੜ੍ਹ ਨੂੰ ਸਮਝ ਕੇ ਨਸਲਵਾਦ ਨੂੰ ਕਿਵੇਂ ਖਤਮ ਕਰਨਾ ਹੈ।

ਜ਼ਿਆਦਾ ਜਾਣੋ

Everyday Feminism Online School

ਯੂ.ਐੱਸ ਆਧਿਰਤ ਸਿੱਖਿਆ ਦੇਣ ਵਾਲਾ ਇਹ ਪਲੇਟਫਾਰਮ ਇਹ ਟਰੇਨਿੰਗਾਂ ਤੇ ਕਲਾਸਾਂ ਦਿੰਦਾ ਹੈ ਜਿਹੜੀਆਂ ਵਾਈਟ ਗੁਨਾਹ ਅਤੇ ਵਾਈਟ ਸਰਦਾਰੀ ਵਰਗੇ ਮਸਲਿਆਂ `ਤੇ ਜਾਗਰੂਕਤਾ ਵਧਾਉਣ ਤੋਂ ਲੈ ਕੇ ਇਹ ਜਾਣਨ ਤੱਕ ਹੁੰਦੀਆਂ ਹਨ ਕਿ ਨਸਲਵਾਦ ਵਿਰੋਧੀ ਸੰਸਥਾ ਕਿਵੇਂ ਬਣਾਉਣੀ ਹੈ ਅਤੇ ਨਸਲਵਾਦ ਵਿਰੋਧੀ ਕੰਮ ਨੂੰ ਅਗਲੇ ਪੱਧਰ `ਤੇ ਕਿਵੇਂ ਲਿਜਾਣਾ ਹੈ।

ਜ਼ਿਆਦਾ ਜਾਣੋ

Trainings for Gender-diverse Youth

ਟੋਰਾਂਟੋ ਆਧਾਰਿਤ ਇਹ ਗਰੁੱਪ, ਜਵਾਨ ਬਲੈਕ, ਆਦਿਵਾਸੀ, ਅਤੇ ਰੇਸ਼ਲਾਈਜ਼ਡ ਔਰਤਾਂ ਅਤੇ ਲਿੰਗ-ਵਭਿੰਨ ਜਵਾਨਾਂ ਲਈ ਸਿੱਖਣ ਅਤੇ ਅਸਿੱਖਣ ਦੀਆਂ ਥਾਂਵਾਂ ਪੈਦਾ ਕਰਨ ਲਈ ਵਰਕਸ਼ਾਪਾਂ ਲਾਉਂਦਾ ਹੈ। ਉਨ੍ਹਾਂ ਦੀ ਇੰਟਰਸੈਕਸ਼ਨਲ ਪਹੁੰਚ ਜਬਰ ਨੂੰ ਖਤਮ ਕਰਨ ਅਤੇ ਸਵੈ-ਸੰਭਾਲ ਨੂੰ ਉਤਸ਼ਾਹ ਦੇਣ ਲਈ ਯਤਨਸ਼ੀਲ ਹੈ।

ਜ਼ਿਆਦਾ ਜਾਣੋ

Dismantling Anti-Black Racism in Schooling and Education

ਟੋਰਾਂਟੋ ਯੂਨੀਵਰਸਿਟੀ ਦੇ ਸੈਂਟਰ ਫਾਰ ਇੰਟੈਗਰੇਟਿਵ ਐਂਟੀ-ਰੇਸਿਜਮ ਸਟੱਡੀਜ਼ (ਸੀ ਆਈ ਏ ਆਰ ਐੱਸ) ਨੇ ਇਕ ਨਵਾਂ ਵਸੀਲਾ ਕਿਤਾਬਚਾ ਛਾਪਿਆ ਹੈ ਜਿਹੜਾ ਕੈਨੇਡਾ ਵਿਚਲੀਆਂ ਬਲੈਕ ਕਮਿਉਨਟੀਆਂ ਦੇ ਤਜਰਬਿਆਂ ਅਤੇ ਬਲੈਕ ਵਿਰੋਧੀ ਨਸਲਵਾਦ ਦੇ ਅਸਰ ਬਾਰੇ ਕਿਤਾਬਾਂ, ਵੈਬੀਨਾਰ, ਡਾਕੂਮੈਂਟਰੀ ਅਤੇ ਟੂਲਕਿੱਟਾਂ ਬਾਰੇ ਦੱਸਦਾ ਹੈ।

ਜ਼ਿਆਦਾ ਜਾਣੋ

ਕੈਨੇਡਾ ਅਤੇ ਦੁਨੀਆ ਭਰ ਵਿਚ ਨਸਲਵਾਦ-ਵਿਰੋਧੀ ਅਤੇ ਨਫ਼ਰਤ-ਵਿਰੋਧੀ ਯਤਨਾਂ ਨਾਲ ਜੁੜੋ

Act2EndRacism

ਇਹ ਨੈਸ਼ਨਲ ਕੋਲੀਸ਼ਨ ਔਫ ਸਿਟੀਜ਼ਨਜ਼ ਐਂਡ ਕਮਿਉਨਟੀ ਗਰੁੱਪਸ, ਕੋਵਿਡ-19 ਕਾਰਨ ਵਧ ਰਹੇ ਏਸ਼ੀਅਨ ਵਿਰੋਧੀ ਨਸਲਵਾਦ ਅਤੇ ਹਿੰਸਾ ਦਾ ਹੱਲ ਕਰਨ ਲਈ ਯਤਨਸ਼ੀਲ ਹੈ। ਨੈੱਟਵਰਕ ਕੈਨੇਡਾ ਭਰ ਵਿਚਲੀਆਂ ਕਮਿਉਨਟੀਆਂ ਅਤੇ ਮੈਂਬਰਾਂ ਦੀ ਆਪਣੇ ਵੈੱਬਸਾਈਟ ਉੱਪਰ ਹਿਮਾਇਤ ਕਰਨ ਵਾਲੀ ਸਾਮੱਗਰੀ ਅਤੇ ਵਸੀਲਿਆਂ ਨਾਲ ਮਦਦ ਕਰਦਾ ਹੈ।

ਜ਼ਿਆਦਾ ਜਾਣੋ

Canadian Anti-Hate Network

ਕੈਨੇਡੀਅਨ ਐਂਟੀ-ਹੇਟ ਨੈੱਟਵਰਕ, ਕੈਨੇਡਾ ਵਿਚਲੇ ਨਫ਼ਰਤੀ ਗਰੁੱਪਾਂ ਨੂੰ ਜ਼ਾਹਰ ਅਤੇ ਖਤਮ ਕਰਨ ਲਈ ਯਤਨਸ਼ੀਲ ਹੈ। ਇਸ ਦਾ ਵੈੱਬਸਾਈਟ ਇਹ ਵਿਆਖਿਆ ਕਰਦਾ ਹੈ ਕਿ “ਨਫ਼ਰਤੀ ਗਰੁੱਪ” ਕੀ ਹੈ ਅਤੇ ਕਿਵੇਂ ਪਬਲਿਕ ਉਨ੍ਹਾਂ ਸਰਗਰਮੀਆ `ਤੇ ਨਿਗਰਾਨੀ ਰੱਖ ਸਕਦੀ ਹੈ, ਘੇਰ ਸਕਦੀ ਹੈ, ਜਾਂ ਡਾਕੂਮੈਂਟ ਕਰ ਸਕਦੀ ਹੈ ਜਿਹੜੀਆਂ ਕੱਟੜਪੁਣੇ, ਨਸਲਵਾਦ, ਅਤੇ ਹਿੰਸਾ ਨੂੰ ਉਤਸ਼ਾਹ ਦਿੰਦੀਆਂ ਹਨ।

ਜ਼ਿਆਦਾ ਜਾਣੋ

Canadian Race Relations Foundation

ਕੈਨੈਡੀਅਨ ਰੇਸ ਰੀਲੇਸ਼ਨਜ਼ ਫਾਉਂਡੇਸ਼ਨ, ਵੀਡਿਓ, ਵੈਬੀਨਾਰਜ਼ ਅਤੇ ਖੋਜ ਰਾਹੀਂ ਇਕ ਨਸਲਵਾਦ ਵਿਰੋਧੀ ਪਲੇਟਫਾਰਮ ਪ੍ਰਦਾਨ ਕਰਦੀ ਹੈ। ਸਾਲ 2019 ਵਿਚ, ਇਸ ਨੇ ਨਸਲੀ ਅਤੇ ਗੈਰ-ਨਸਲੀ ਲੋਕਾਂ ਦੇ ਵਤੀਰਿਆਂ ਅਤੇ ਤਜਰਬਿਆਂ ਦੀ ਥਾਹ ਪਾਉਣ ਲਈ ਕੈਨੇਡਾ ਵਿਚ ਨਸਲੀ ਸੰਬੰਧਾਂ ਬਾਰੇ ਨਵੇਂ ਖਿਆਲ ਦੇਣ ਵਾਲੀ ਇਕ ਸਟੱਡੀ ਜਾਰੀ ਕੀਤੀ।

ਜ਼ਿਆਦਾ ਜਾਣੋ

Centre for Diversity and Innovation

ਸੈਂਟਰ ਫਾਰ ਡਾਇਵਰਸਟੀ ਐਂਡ ਇਨੋਵੇਸ਼ਨ ਨੇ, ਨੌਰਥ ਸ਼ੋਅਰ ਮਲਟੀਕਲਚਰਲ ਸੁਸਾਇਟੀ ਦੀ ਪ੍ਰੇਰਨਾ ਅਤੇ ਨੌਰਥ ਸ਼ੋਅਰ ਇਮੀਗਰਾਂਟ ਇਨਕਲੂਜ਼ਨ ਪਾਰਟਨਰਸ਼ਿਪ ਦੀ ਮਦਦ ਨਾਲ ਨਸਲਵਾਦ ਨੂੰ ਖਤਮ ਕਰਨ ਲਈ ਸਮਰਪਿਤ ਵਸੀਲੇ ਪੇਸ਼ ਕੀਤੇ ਹਨ ਜਿਸ ਵਿਚ ਬਲੈਕ ਲੋਕਾਂ ਵਿਰੁੱਧ ਨਸਲਵਾਦ ਅਤੇ ਕੋਵਿਡ-19 ਨਾਲ ਸੰਬੰਧਿਤ ਨਸਲਵਾਦ ਵੀ ਸ਼ਾਮਲ ਹਨ। ਇਸ ਦੀ ਪੜ੍ਹੀ ਜਾਣ ਵਾਲੀ ਲਿਸਟ ਵਿਚ ਨਸਲਵਾਦ ਦਾ ਸਾਮ੍ਹਣਾ ਕਰ ਰਹੇ ਲੋਕਾਂ ਲਈ ਮਦਦ, ਨਸਲਵਾਦ ਦੇ ਵਿਰੋਧ ਨਾਲ ਸੰਬੰਧਿਤ ਸ਼ਬਦਾਂ ਦੀ ਪ੍ਰੀਭਾਸ਼ਾ, ਅਤੇ ਸ਼ਾਮਲ ਕਰਨ ਵਾਲੀਆਂ ਥਾਂਵਾਂ ਬਣਾਉਣ ਲਈ ਮੁਖ ਜੁਗਤਾਂ ਸ਼ਾਮਲ ਹਨ। ਸੈਂਟਰ ਡੀ ਈ ਆਈ ਵਰਕਸ਼ਾਪਾਂ ਵੀ ਪੇਸ਼ ਕਰਦਾ ਹੈ।

ਜ਼ਿਆਦਾ ਜਾਣੋ

Cold Tea Collective

ਕੋਲਡ ਟੀ ਕੋਲੈਕਟਿਵ ਇਕ ਏਸ਼ੀਅਨ ਮਿਲੀਨੀਅਲਜ਼ ਬਾਰੇ ਅਤੇ ਲਈ ਇਕ ਮੀਡੀਆ ਪਲੇਟਫਾਰਮ ਅਤੇ ਕਮਿਉਨਟੀ ਹੈ। ਇਹ ਵੱਖ ਵੱਖ ਵਸੀਲੇ ਪੇਸ਼ ਕਰਦਾ ਹੈ – ਨਸਲ ਅਤੇ ਨਸਲਵਾਦ ਸੰਕਲਪਾਂ ਨੂੰ ਸਮਝਣ ਲਈ ਕਹਾਣੀਆਂ ਤੋਂ ਲੈ ਕੇ, ਸਟੀਰਟਾਂ ਉੱਪਰ ਨਸਲੀ ਪੱਖਪਾਤ ਜਾਂ ਕੰਮ `ਤੇ ਬੇਇਨਸਾਫੀ ਵਾਲੇ ਅਮਲਾਂ ਖਿਲਾਫ ਖੜ੍ਹਨ ਵਾਸਤੇ ਅਮਲੀ ਹੁਨਰ ਤਿਆਰ ਕਰਨ ਲਈ ਟੂਲਜ਼ ਤੋਂ ਲੈ ਕੇ, ਸਿਸਟਮਬੱਧ ਨਸਲਵਾਦ ਦੀਆਂ ਜੜ੍ਹਾਂ ਅਤੇ ਏਸ਼ੀਅਨ ਕੈਨੇਡੀਅਨਾਂ ਦੇ ਇਤਿਹਾਸ ਦਾ ਅਧਿਐਨ ਕਰਨ ਤੱਕ।

ਜ਼ਿਆਦਾ ਜਾਣੋ

Elimin8Hate

ਵੈਨਕੂਵਰ ਏਸ਼ੀਅਨ ਫਿਲਮ ਫੈਸਟੀਵਲ ਸੁਸਾਇਟੀ ਅਤੇ ਪ੍ਰੋਜੈਕਟ 1907, ਏਸ਼ੀਅਨਾਂ ਖਿਲਾਫ ਨਫ਼ਰਤ ਦੀਆਂ ਘਟਨਾਵਾਂ ਦਾ ਸਾਮ੍ਹਣਾ ਕਰ ਰਹੇ ਏਸ਼ੀਅਨ ਪਿਛੋਕੜ ਵਾਲੇ ਕੈਨੇਡੀਅਨਾਂ ਲਈ ਰਿਪੋਰਟ ਕਰਨ ਦੇ ਗੁਮਨਾਮ ਪਲੇਟਫਾਰਮ ਪ੍ਰਦਾਨ ਕਰਦੇ ਹਨ। ਉਨ੍ਹਾਂ ਦਾ ਟੀਚਾ ਡੈਟਾ ਅਤੇ ਵਸੀਲਿਆਂ ਨੂੰ ਇਕੱਠਾ ਕਰਨਾ ਹੈ ਅਤੇ ਜਵਾਬਦੇਹੀ ਅਤੇ ਤਬਦੀਲੀ ਲਈ ਜੋਰ ਲਾਉਣਾ ਹੈ।

ਜ਼ਿਆਦਾ ਜਾਣੋ

Hogan Alley Society

ਸੰਸਥਾ ਖਾਸ ਤੌਰ `ਤੇ ਕੈਨੇਡੀਅਨ ਸੰਦਰਭ ਵਿਚ ਬਲੈਕਸ ਖਿਲਾਫ ਨਸਲਵਾਦ ਦੇ ਵਿਰੁੱਧ ਵਸੀਲੇ ਪ੍ਰਦਾਨ ਕਰਦੀ ਹੈ। ਇਹ ਸਾਈਟ ਉਨ੍ਹਾਂ ਦੇ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਬਲੈਕ ਐਕਸਪ੍ਰੀਰੀਐਂਸ ਪ੍ਰੋਜੈਕਟ ਵਿਚ ਸ਼ਾਮਲ ਹੋਣ ਦਾ ਤਰੀਕਾ ਵੀ ਪ੍ਰਦਾਨ ਕਰਦੀ ਹੈ ਜਿਹੜਾ ਮੈਟਰੋ ਵੈਨਕੂਵਰ ਵਿਚ ਅਫਰੀਕਨ ਪਿਛੋਕੜ ਦੇ ਲੋਕਾਂ ਦੇ ਤਜਰਬਿਆਂ, ਯੋਗਦਾਨਾਂ ਅਤੇ ਚੁਣੌਤੀਆਂ ਦਾ ਚਿੱਤਰ ਪੇਸ਼ ਕਰਦਾ ਹੈ।

ਜ਼ਿਆਦਾ ਜਾਣੋ

I Dream Library

ਇਹ ਵੈੱਬਸਾਈਟ ਕਲਾਸਾਂ ਅਤੇ ਲਾਇਬਰੇਰੀਆਂ ਵਿਚ SLGBTQQIA+ IBPOC ਦੀ ਨੁਮਾਇੰਦਗੀ ਨੂੰ ਉਤਸ਼ਾਹ ਦੇਣ ਲਈ ਸਿਖਿਆ ਦੇਣ ਵਾਲੇ ਟੂਲਜ਼ ਪੇਸ਼ ਕਰਦਾ ਹੈ। ਇਸ ਉੱਪਰ ਪ੍ਰੀ-ਕਿੰਡਰਗਾਰਟਨ ਅਤੇ ਗਰੇਡਜ਼ 8+ ਵਿਚਲੇ ਬੱਚਿਆਂ ਲਈ ਪੜ੍ਹਨ ਵਾਲੀ ਸਾਮੱਗਰੀ ਦੀਆਂ ਲਿਸਟਾਂ ਹਨ, ਜਿਸ ਵਿਚ ਸਮਾਜਿਕ ਇਨਸਾਫ ਅਤੇ ਕਾਮੁਕ ਰੁਚੀ ਅਤੇ ਲਿੰਗ ਪਛਾਣ (ਸੋਜੀ) ਬੁੱਕਲਿਸਟਾਂ, ਅਤੇ ਹੋਰ ਐਜੂਕੇਟਰ ਅਤੇ ਸਾਥੀਆਂ ਦੀ ਅਗਵਾਈ ਵਾਲੇ ਸਿੱਖਣ ਦੇ ਵਸੀਲੇ ਸ਼ਾਮਲ ਹਨ।

ਜ਼ਿਆਦਾ ਜਾਣੋ

Project 1907

ਏਸ਼ੀਅਨ ਔਰਤਾਂ ਦਾ ਇਕ ਬੁਨਿਆਦੀ ਗਰੁੱਪ, ਪ੍ਰੋਜੈਕਟ 1907 ਏਸ਼ੀਅਨ ਵਿਰੋਧੀ ਨਸਲਵਾਦ ਅਤੇ ਇਤਿਹਾਸਾਂ, ਬਸਤੀਵਾਦ ਦੇ ਖਾਤਮੇ ਅਤੇ ਆਦਿਵਾਸੀ ਸਾਥ, ਅੰਤਰ-ਨਸਲੀ ਇਕਮੁੱਠਤਾ ਅਤੇ ਮੂਵਮੈਂਟ ਉਸਾਰਨ, ਨਸਲਵਾਦ ਵਿਰੋਧੀ ਵਰਕਸ਼ਾਪਾਂ ਅਤੇ ਸਵੈ-ਸੰਭਾਲ ਅਤੇ ਰਾਜ਼ੀ ਹੋਣ ਵਿਚ ਮਦਦ ਕਰਨ ਵਾਲੀਆਂ ਸੇਵਾਵਾਂ ਬਾਰੇ ਵਸੀਲਿਆਂ ਦੀ ਇਕ ਵੱਡੀ ਲਿਸਟ ਪ੍ਰਦਾਨ ਕਰਦਾ ਹੈ। ਵੈਨਕੂਵਰ ਏਸ਼ੀਅਨ ਫਿਲਮ ਫੈਸਟੀਵਲ ਨਾਲ ਰਲ ਕੇ, ਪ੍ਰੋਜੈਕਟ 1907 ਦੇਸ਼ ਭਰ ਵਿਚਲੀਆਂ ਨਸਲਵਾਦੀ ਘਟਨਾਵਾਂ ਦੀਆਂ ਰੈਗੂਲਰ ਰਿਪੋਰਟਾਂ ਜਾਰੀ ਕਰਦਾ ਹੈ, ਰੁਝਾਨਾਂ `ਤੇ ਨਿਗ੍ਹਾ ਰੱਖਦਾ ਹੈ ਅਤੇ ਆਪਣੇ ਰੇਸਿਜ਼ਮ ਇਨਸੀਡੈਂਟ ਰਿਪੋਰਟਿੰਗ ਸੈਂਟਰ ਰਾਹੀਂ ਕਮਿਉਨਟੀ ਨੂੰ ਐਕਸ਼ਨ ਲੈਣ ਦੇ ਸੱਦੇ ਦਿੰਦਾ ਹੈ।

ਜ਼ਿਆਦਾ ਜਾਣੋ

Racism: It Stops With Me

ਇਸ ਆਸਟਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਕਮਪੇਨ ਅਗੇਨਸਟ ਰੇਸਿਜ਼ਮ ਇਨ ਸਪੋਰਟਸ ਵਿਚ ਇਸ ਚੀਜ਼ ਬਾਰੇ ਵਸੀਲੇ ਅਤੇ ਵੀਡਿਓਜ਼ ਹਨ ਕਿ ਲੋਕ ਨਸਲਵਾਦ ਦੇ ਵਿਰੋਧ ਵਿਚ ਐਕਸ਼ਨ ਕਿਵੇਂ ਲੈ ਸਕਦੇ ਹਨ। ਫਿਲਮ ਦਿ ਆਸਟਰੇਲੀਅਨ ਡਰੀਮ ਦਾ ਟਰੇਲਰ ਦੇਖੋ।

ਜ਼ਿਆਦਾ ਜਾਣੋ

Raising Race Conscious Children

ਇਹ ਪਲੇਟਫਾਰਮ ਉਨ੍ਹਾਂ ਬਾਲਗਾਂ ਲਈ ਹੈ ਜਿਹੜੇ ਜਵਾਨ ਬੱਚਿਆਂ ਨਾਲ ਨਸਲ ਬਾਰੇ ਗੱਲ ਕਰ ਰਹੇ ਹਨ। ਨਸਲਵਾਦ ਵਿਰੋਧੀ ਵਸੀਲਿਆਂ ਵਿਚ ਵਰਕਸ਼ਾਪਾਂ, ਵੈਬੀਨਾਰ, ਪੌਡਕਾਸਟਸ, ਜੁਗਤਾਂ, ਅਤੇ ਇਸ ਦੇ ਬਲੌਗ ਉੱਪਰ ਪੋਸਟ ਕੀਤੀਆਂ ਗਈਆਂ ਕਹਾਣੀਆਂ ਸ਼ਾਮਲ ਹਨ। ਨਸਲੀ ਇਨਸਾਫ ਨੂੰ ਵਧਾਉਣ ਲਈ ਉਨ੍ਹਾਂ ਦੀ “100 ਨਸਲ-ਚੇਤਨ ਚੀਜ਼ਾਂ” ਦੀ ਲਿਸਟ ਦੇਖੋ ਜਿਹੜੀਆਂ ਤੁਸੀਂ ਆਪਣੇ ਬੱਚੇ ਨੂੰ ਕਹਿ ਸਕਦੇ ਹੋ।

ਜ਼ਿਆਦਾ ਜਾਣੋ

Anti-Racism Zine

ਕੈਨੇਡਾ ਵਿਚਲੇ ਏਸ਼ੀਅਨ ਭਾਈਚਾਰਿਆਂ ਲਈ ਇਹ ਮੈਂਟਲ ਹੈਲਥ ਹੱਬ ਉਨ੍ਹਾਂ ਵਿਅਕਤੀਆਂ ਦੀ ਮਦਦ ਕਰਦੀ ਹੈ ਜਿਨ੍ਹਾਂ ਨੂੰ ਏਸ਼ੀਅਨ ਵਿਰੁੱਧ ਨਫ਼ਰਤੀ ਜੁਰਮਾਂ ਅਤੇ ਘਟਨਾਵਾਂ ਦਾ ਤਜਰਬਾ ਹੋਇਆ ਹੈ। ਇਸ ਵਿਚ ਮਾਨਸਿਕ ਸਿਹਤ ਦੀਆਂ ਸੇਵਾਵਾਂ, ਸੰਕਟ ਲਾਈਨਾਂ, ਅਤੇ “ਕਲਟੀਵੇਟਿੰਗ ਗਰੋਥ ਐਂਡ ਸੋਲੀਡੈਰਿਟੀ” ਵਰਗੇ ਮਾਨਸਿਕ ਸਿਹਤ ਦੇ ਵਸੀਲੇ ਸ਼ਾਮਲ ਹਨ, ਜਿਹੜੇ ਨਸਲਵਾਦ ਨੂੰ ਉਧੇੜਦੇ ਹਨ ਅਤੇ ਨਸਲੀ ਘਟਨਾਵਾਂ ਦੌਰਾਨ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੇਧ ਦਿੰਦੇ ਹਨ।

ਜ਼ਿਆਦਾ ਜਾਣੋ

ਮੈਂ ਨਸਲਵਾਦ ਵਿਰੋਧੀ ਕਿਵੇਂ ਬਣਨਾ ਹੈ? ਸਿਸਟਮਬੱਧ ਨਸਲਵਾਦ ਕੀ ਹੈ ਅਤੇ ਇਹ ਮੇਰੇ ਉੱਪਰ ਕਿਵੇਂ ਅਸਰ ਪਾਉਂਦਾ ਹੈ? ਇਕ ਮਦਦਗਾਰ ਵਜੋਂ ਮੇਰੀ ਜ਼ਿੰਮੇਵਾਰੀ ਕੀ ਹੈ? ਜੇ ਤੁਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛ ਰਹੇ ਹੋ ਤਾਂ ਵੀਡਿਓਜ਼, ਪੌਡਕਾਸਟਸ, ਅਤੇ ਕਿਤਾਬਾਂ ਦੀ ਇਹ ਲਿਸਟ ਤੁਹਾਡੇ ਲਈ ਹੈ। ਨਸਲਵਾਦ ਅਤੇ ਨਫ਼ਰਤ ਤੋਂ ਮੁਕਤ ਭਵਿੱਖ ਤਿਆਰ ਕਰਨ ਲਈ ਆਪਣੇ ਦੋਸਤਾਂ ਨੂੰ ਇਕੱਠੇ ਕਰੋ, ਔਨਲਾਈਨ ਵਾਚ ਪਾਰਟੀ ਦੇ ਹੋਸਟ ਬਣੋ ਜਾਂ ਵਰਚੂਅਲ ਬੁੱਕ ਕਲੱਬ ਸ਼ੁਰੂ ਕਰੋ।

21 Things You May Not Know About the Indian Act: Helping Canadians Make Reconciliation with Indigenous Peoples a Reality

ਬੌਬ ਜੌਸਫ ਤੋਂ

“Since its creation in 1876, the Indian Act has shaped, controlled, and constrained the lives and opportunities of Indigenous Peoples, and is at the root of many enduring stereotypes. Bob Joseph’s book comes at a key time in the reconciliation process, when awareness from both Indigenous and non-Indigenous communities is at a crescendo.” – Indigenous Relations Press, publisher

ਇੱਥੇ ਪੜ੍ਹੋ

The Reconciliation Manifesto: Recovering the Land, Rebuilding the Economy

ਆਰਥਰ ਮੈਨੂਲ਼ ਅਤੇ ਗਰੈਂਡ ਚੀਫ ਰੋਨਾਲਡ ਡੈਰਿਕਸਨ ਤੋਂ

“This book challenge[s] virtually everything that non-Indigenous Canadians believe about their relationship with Indigenous Peoples and the steps that are needed to place this relationship on a healthy and honourable footing. Manuel and Derrickson offer an illuminating vision of what Canada and Canadians need for true reconciliation.” – Lorimer Publishing, publisher

ਇੱਥੇ ਪੜ੍ਹੋ

Unsettling the Settler Within: Indian Residential Schools, Truth Telling and Reconciliation in Canada

ਪੌਲੇਟ ਰੀਗਨ ਤੋਂ

“In Unsettling the Settler Within, Paulette Regan, a former residential-schools-claims manager, argues that in order to truly participate in the transformative possibilities of reconciliation, non-Aboriginal Canadians must undergo their own process of decolonization. They must relinquish the persistent myth of themselves as peacemakers and acknowledge the destructive legacy of a society that has stubbornly ignored and devalued Indigenous experience.” – UBC Press, publisher

ਇੱਥੇ ਪੜ੍ਹੋ

Seven Fallen Feathers: Racism, Death, and Hard Truths in a Northern City

ਟਾਨਯਾ ਟਾਲਾਗਾ ਤੋਂ

“Using a sweeping narrative focusing on the lives of the students, award-winning investigative journalist Tanya Talaga delves into the history of this small northern city that has come to manifest Canada’s long struggle with human rights violations against Indigenous communities.” – House of Anansi, publisher

ਇੱਥੇ ਪੜ੍ਹੋ

Between the World and Me

ਟਾ-ਨੇਹਸੀ ਕੋਟਸ ਤੋਂ

“Americans have built an empire on the idea of ‘race,’ a falsehood that damages us all but falls most heavily on the bodies of black women and men—bodies exploited through slavery and segregation, and, today, threatened, locked up, and murdered out of all proportion. What is it like to inhabit a black body and find a way to live within it? Between the World and Me is Ta-Nehisi Coates’s attempt to answer these questions.” – Penguin Random House, publisher

ਇੱਥੇ ਪੜ੍ਹੋ

The Skin We're In

ਦੇਸਮੋਂਡ ਕੋਲ ਤੋਂ

“Puncturing the bubble of Canadian smugness and naive assumptions of a post-racial nation, Desmond Cole chronicles just one year—2017—in the struggle against racism in this country. It is a vital text for anti-racist and social justice movements in Canada.” – Penguin Random House Canada, publisher

ਇੱਥੇ ਪੜ੍ਹੋ

How to Be Antiracist

ਇਬਰਾਮ ਐਕਸ. ਕੇਨਡੀ ਤੋਂ

In How to Be an Antiracist, Kendi takes readers through a widening circle of antiracist ideas—from the most basic concepts to visionary possibilities—that will help readers see all forms of racism clearly, understand their poisonous consequences, and work to oppose them in our systems and in ourselves.” – Penguin Random House, publisher

ਇੱਥੇ ਪੜ੍ਹੋ

Anti-Racist Reading List from Ibram X. Kendi

ਸ਼ਿਕਾਗੋ ਪਬਲਿਕ ਲਾਇਬਰੇਰੀ ਨੇ ਛਾਪੀ

How to Be an Antiracist author Ibram X. Kendi puts together a reading list of more than 60 books for people starting their anti-racist journey.

ਇੱਥੇ ਪੜ੍ਹੋ

My Grandmother's Hands: Racialized Trauma and the Pathway to Mending Our Hearts and Bodies

ਰੇਸਮਾ ਮੇਨਾਕੇਮ ਤੋਂ

“My Grandmother’s Hands is a call to action for all of us to recognize that racism is not about the head, but about the body, and introduces an alternative view of what we can do to grow beyond our entrenched racialized divide.” – Central Recovery Press, publisher

ਇੱਥੇ ਪੜ੍ਹੋ

So You Want to Talk About Race

ਜੀਓਮਾ ਓਲੂਓ ਤੋਂ

In So You Want to Talk About Race, Ijeoma Oluo guides readers of all races through subjects ranging from intersectionality and affirmative action to ‘model minorities’ in an attempt to make the seemingly impossible possible: honest conversations about race and racism, and how they infect almost every aspect of American life.” – Seal Press, publisher

ਇੱਥੇ ਪੜ੍ਹੋ

White Fragility: Why It's So Hard for White People to Talk About Racism

ਰੌਬਿਨ ਡੀਐਂਗਲੋ ਤੋਂ

“In this in-depth exploration, DiAngelo examines how white fragility develops, how it protects racial inequality, and what we can do to engage more constructively.” – Beacon Press, publisher

ਇੱਥੇ ਪੜ੍ਹੋ

Uprooting Racism: How White People Can Work For Racial Justice (4th ed.)

ਪੌਲ ਕੀਵਲ ਤੋਂ

“This 4th edition of Uprooting Racism provides practical tools and advice on how white people can work as allies for racial justice, engaging the reader through questions, exercises, and suggestions for action, and includes a wealth of information about specific cultural groups such as Muslims, people with mixed-heritage, Native Americans, Jews, recent immigrants, Asian Americans, and Latino/as.” – New Society Publishers, publisher

ਇੱਥੇ ਪੜ੍ਹੋ

Me and White Supremacy

ਲਾਇਲਾ ਐੱਫ. ਸਾਦ ਤੋਂ

“This eye-opening book challenges you to do the essential work of unpacking your biases, and helps white people take action and dismantle the privilege within themselves so that you can stop (often unconsciously) inflicting damage on people of color, and in turn, help other white people do better, too.” – Sourcebooks, publisher

ਇੱਥੇ ਪੜ੍ਹੋ

Until We Are Free: Reflections on Black Lives Matter in Canada

ਰੌਡਨੀ ਡਾਈਰਲਸ, ਸੈਂਡੀ ਹਡਸਨ, ਅਤੇ ਸੀਰੱਸ ਮਾਰਕੱਸ ਵੇਅਰ ਨੇ ਐਡਿਟ ਕੀਤੀ

“Until We Are Free contains some of the very best writing on the hottest issues facing the Black community in Canada. It describes the latest developments in Canadian Black activism, organizing efforts through the use of social media, Black-Indigenous alliances, and more.” – University of Regina Press, publisher

ਇੱਥੇ ਪੜ੍ਹੋ

The Vanishing Half

ਬ੍ਰਿਟ ਬੈਨਟ ਤੋਂ

“A stunning new novel about twin sisters, inseparable as children, who ultimately choose to live in two very different worlds, one black and one white. The Vanishing Half considers the lasting influence of the past as it shapes a person’s decisions, desires, and expectations, and explores some of the multiple reasons and realms in which people sometimes feel pulled to live as something other than their origins.” – Riverhead Books, Penguin Random House, publisher

ਇੱਥੇ ਪੜ੍ਹੋ

The Ultimate List of Diverse Children’s Books

ਹੇਅਰ ਵੀ ਰੀਡ ਤੋਂ

Founder of Here Wee Read and Diversity & Inclusion expert Charnaie Gordon offers a comprehensive, diverse list of books for infants, toddlers, preschoolers, and early elementary readers.

ਇੱਥੇ ਪੜ੍ਹੋ

ਪੜ੍ਹਣ ਲਈ ਹੋਰ ਵਸੀਲੇ

ਬੀ ਸੀ ਪਬਲਿਸ਼ਰ’ਜ਼ ਕੌਰਨਰ:

The Skin We're In

ਇਹ ਵੀਡਿਓ ਇਹ ਦੱਸਦੀ ਹੈ ਕਿ 21ਵੀਂ ਸਦੀ ਦੇ ਕੈਨੇਡਾ ਵਿਚ ਬਲੈਕ ਹੋਣ ਦਾ ਕੀ ਅਰਥ ਹੈ ਅਤੇ ਇਹ ਸਕਿਨ ਵੀ ਆਰ ਇਨ ਦੇ ਲੇਖਕ ਡੇਸਮੰਡ ਕੋਲ ਨੂੰ ਪੇਸ਼ ਕਰਦੀ ਹੈ।

ਇੱਥੇ ਦੇਖੋ

How To Be Antiracist

ਇਸ ਵਿਚ ਐਸਪਨ ਇੰਸਟੀਚਿਊਟ ਵਿਚ ਇਬਰਮ ਐਕਸ ਕੇਂਡੀ, ਹਾਓ ਟੂ ਬੀ ਐਂਟੀਰੇਸਿਸਟ ਦੇ ਲੇਖਕ ਨਾਲ ਗੱਲਬਾਤ ਵਿਚ, ਨਸਲਵਾਦ ਵਿਰੋਧੀ ਸਮਾਜ ਦੇ ਲੱਛਣ ਦਰਸਾਏ ਗਏ ਹਨ।

ਇੱਥੇ ਦੇਖੋ

So You Want To Talk About Race

ਜੀਓਮਾ ਓਲੂਓ ਟਾਕਸ ਐਟ ਗੂਗਲ ਵਿਖੇ ਆਪਣੀ ਕਿਤਾਬ, ਸੋ ਯੂ ਵਾਂਟ ਟੂ ਵਾਕ ਅਬਾਊਟ ਰੇਸ ਬਾਰੇ ਗੱਲਬਾਤ ਕਰਦੀ ਹੈ।

ਇੱਥੇ ਦੇਖੋ

The phenomenon of White Fragility

ਯੂਨੀਵਰਸਿਟੀ ਔਫ ਵਾਸ਼ਿੰਗਟਨ ਤੋਂ ਡਾਕਟਰ ਰੋਬਿਨ ਡੀਏਂਗਲੋ ਸੀਐਟਲ ਚੈਨਲ ਉੱਪਰ ਵਾਈਟ ਕਮਜ਼ੋਰੀ ਦੀ ਹਾਲਤ ਬਾਰੇ ਦੱਸਣ ਲਈ ਆਪਣੀ ਕਿਤਾਬ ਵਿੱਚੋਂ ਪੜ੍ਹਦੀ ਹੈ।

ਇੱਥੇ ਦੇਖੋ

Me and White Supremacy

ਲੇਖਕ ਲਾਇਲਾ ਸਾਦ, ਮੀ ਐਂਡ ਵਾਈਟ ਸੁਪਰਮੇਸੀ ਲਿਖਣ ਦੇ ਆਪਣੇ ਸਫ਼ਰ ਬਾਰੇ ਗੱਲਬਾਤ ਕਰਦੀ ਹੈ, ਜੋ ਕਿ ਇਸ ਚੀਜ਼ ਬਾਰੇ ਕਿਤਾਬ ਹੈ ਕਿ ਨਸਲਵਾਦ ਵਿਰੋਧੀ ਕਿਵੇਂ ਬਣਨਾ ਹੈ ਅਤੇ ਕਿਵੇਂ ਕਮਿਉਨਟੀਆਂ ਪ੍ਰਫੌਰਮੇਟਿਵ ਐਲੀਸ਼ਿਪ ਤੋਂ ਅਗਾਂਹ ਜਾ ਸਕਦੀਆਂ ਹਨ।

ਇੱਥੇ ਦੇਖੋ

How Unintentional but Insidious Bias Can Be the Most Harmful

ਕੋਲੰਬੀਆ ਯੂਨੀਵਰਸਿਟੀ ਵਿਖੇ ਟੀਚਰਜ਼ ਕਾਲਜ ਦਾ ਡਰਲਡ ਵਿੰਗ ਸੂ ਇਹ ਗੱਲਬਾਤ ਕਰਦਾ ਹੈ ਕਿ ਕਿਵੇਂ ਕਿਸੇ ਬਿਆਨ ਜਾਂ ਐਕਸ਼ਨ ਵਿਚ ਜ਼ਾਹਰ ਕੀਤਾ ਗਿਆ ਬਿਨ ਇਰਾਦਾ ਪਰ ਕਪਟੀ ਨਸਲਵਾਦੀ ਪੱਖਪਾਤ ਨੁਕਸਾਨ ਕਰਦਾ ਹੈ।

ਇੱਥੇ ਦੇਖੋ

The Australian Dream

ਆਦਿਵਾਸੀ ਆਸਟਰੇਲੀਅਨ ਫੁੱਟਬਾਲ ਲੀਗ ਸੁਪਰਸਟਾਰ ਐਡਮ ਗੂਡਜ਼ ਦੇ ਸਫ਼ਰ ਦੇ ਪਿਛੋਕੜ ਰਾਹੀਂ ਇਹ ਡਾਕੂਮੈਂਟਰੀ ਆਸਟਰੇਲੀਆ ਵਿਚ ਅੱਜ ਨਸਲ, ਪਛਾਣ ਅਤੇ ਸੰਬੰਧਾਂ ਬਾਰੇ ਚਾਨਣ ਪਾਉਂਦੀ ਹੈ।

ਇੱਥੇ ਦੇਖੋ

Unmasking Racism – What Are We Going to Do About It?

ਸਿਸਟਮਬੱਧ ਨਸਲਵਾਦ `ਤੇ ਸੀ ਬੀ ਸੀ ਦੀ ਇਹ ਵਰਚੂਅਲ ਟਾਊਨ ਹਾਲ ਮੀਟਿੰਗ ਦੇਖੋ ਅਤੇ ਕਮਿਉਨਟੀਆਂ ਨੂੰ ਸੁਰੱਖਿਅਤ, ਜ਼ਿਆਦਾ ਸ਼ਾਮਲ ਕਰਨ ਵਾਲੀਆਂ ਬਣਾਉਣ ਬਾਰੇ ਹੱਲਾਂ ਦਾ ਪਤਾ ਲਾਉ।

ਇੱਥੇ ਦੇਖੋ

Anti-Racism Files

ਨੈਸ਼ਨਲ ਫਿਲਮ ਬੋਰਡ ਔਫ ਕੈਨੇਡਾ ਕੋਲ ਕਈ ਫਿਲਮਾਂ ਹਨ ਜਿਹੜੀਆਂ ਦੇਸ਼ ਵਿਚ ਨਸਲਵਾਦ ਦਾ ਮੁਕਾਬਲਾ ਕਰਦੀਆਂ ਹਨ।

ਇੱਥੇ ਦੇਖੋ

Legos and the 4 I's of Oppression

ਜਬਰ ਦੇ 4 ਆਈ’ਜ਼ ਕੀ ਹਨ? ਵੈਸਟਰਨ ਜਸਟਿਸ ਸੈਂਟਰ ਦੀ ਇਸ ਲੇਗੋ ਵੀਡਿਓ ਰਾਹੀਂ ਇਹ ਜਾਣੋ ਕਿ ਜਬਰ ਨੂੰ ਖਤਮ ਕਿਵੇਂ ਕਰਨਾ ਹੈ। ਜੇ ਤੁਸੀਂ ਜਬਰ ਤੋਂ ਰਾਜ਼ੀ ਹੋਣ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਗਾਈਡ ਇਹ ਹੈ।

ਇੱਥੇ ਦੇਖੋ

All Our Relations: Finding the Path Forward

2018 ਮੈਸੀ ਲੈਕਚਰ

In the 2018 CBC Massey Lecture series, titled All Our Relations: Finding the Path Forward, prize-winning journalist Tanya Talaga (author of Seven Fallen Feathers) explores the legacy of cultural genocide against Indigenous peoples.

ਇੱਥੇ ਸੁਣੋ

Seven Truths

Audible.ca

Audible.ca recently launched an audio series, Seven Truths, where Talaga shares her personal story of fighting for Indigenous rights, conversations on challenges First Nations communities face, and reflections of Elders on Canadian history.

ਇੱਥੇ ਸੁਣੋ

Code Switch

ਨੈਸ਼ਨਲ ਪਬਲਿਕ ਰੇਡਿਓ ਤੋਂ

The series engages listeners in fearless, uncomfortable conversations about race where each member of the multi-racial and multi-generational team of journalists tackles the subject of race and racism with nuance and depth.

ਇੱਥੇ ਸੁਣੋ

MediaINDIGENA

This weekly current affairs podcast features varied topics that confront Indigenous communities — from the history of genocide in Canada, dismantling colonialism, to everyday challenges that communities face.

ਇੱਥੇ ਸੁਣੋ

Missing and Murdered

ਸੀ ਬੀ ਸੀ ਨਿਊਜ਼ ਤੋਂ

This eight-part podcast series investigates the cold cases of missing and murdered Indigenous women and highlights the need to implement the Calls to Action in the “Final Report of the National Inquiry on Missing and Murdered Indigenous Women and Girls” (MMIWG).

ਇੱਥੇ ਸੁਣੋ

Residential Schools

ਹਿਸਟੋਰੀਕਾ ਕੈਨੇਡਾ ਤੋਂ

This three-part podcast looks into the history and legacy of residential schools and its impact on First Nations, Métis, and Inuit survivors and their communities.

ਇੱਥੇ ਸੁਣੋ

The Secret Life of Canada

ਸੀ ਬੀ ਸੀ ਪੌਡਕਾਸਟ ਤੋਂ

This podcast series spanning 10 years features stories about Canada that’s not otherwise covered in history books.

ਇੱਥੇ ਸੁਣੋ

ਤੁਹਾਨੂੰ ਨਸਲਵਾਦ ਅਤੇ ਨਫ਼ਰਤ ਤੋਂ ਮੁਕਤ ਸਮਾਜ ਵਿਚ ਰਹਿਣ ਦਾ ਹੱਕ ਹੈ ਅਤੇ ਤੁਹਾਡੀ ਜ਼ਿੰਮੇਵਾਰੀ ਹੈ। ਇਸ ਚੀਜ਼ ਬਾਰੇ ਖੋਜੀਆਂ ਅਤੇ ਮਾਹਰਾਂ ਤੋਂ ਜ਼ਿਆਦਾ ਜਾਣੋ ਕਿ ਇਸ ਸੁਫਨੇ ਨੂੰ ਅਸਲੀਅਤ ਬਣਾਉਣ ਲਈ ਅਸੀਂ ਕਿਵੇਂ ਰਲ ਕੇ ਕੰਮ ਕਰ ਸਕਦੇ ਹਾਂ।

Race Relations in Canada 2019 Survey

ਇਨਵਾਇਰੌਨਕਿਸ ਇੰਸਟੀਚਿਊਟ ਫਾਰ ਸਰਵੇ ਰੀਸਰਚ ਐਂਡ ਕੈਨੇਡੀਅਨ ਰੇਸ ਰੀਲੇਸ਼ਨਜ਼ ਫਾਉਂਡੇਸ਼ਨ ਵਲੋਂ

ਸ੍ਰੋਤ ਇੱਥੇ ਪੜ੍ਹੋ

How Do We Solve Structural Racism?

ਯੈਲੋਹੈੱਡ ਇੰਸਟੀਚਿਊਟ ਦਾ ਇਹ ਪਹੁੰਚਯੋਗ ਪੇਪਰ ਇਹ ਦਿਖਾਉਂਦਾ ਹੈ ਕਿ ਪਿਲਛੇ 30 ਸਾਲਾਂ ਵਿਚ, ਕੈਨੇਡਾ ਵਿਚਲੇ ਆਦਿਵਾਦੀ ਲੋਕਾਂ ਵਲੋਂ ਝੱਲੇ ਗਏ ਢਾਂਚਾਗਤ ਨਸਲਵਾਦ ਦਾ ਹੱਲ ਕਰਨ ਲਈ ਵੱਖ ਵੱਖ ਇਨਕੁਆਰੀਆਂ ਅਤੇ ਕਮਿਸ਼ਨਾਂ ਨੇ 1,000 ਤੋਂ ਜ਼ਿਆਦਾ ਸਿਫਾਰਸ਼ਾਂ ਦੀ ਪਛਾਣ ਕੀਤੀ ਹੈ। ਹੱਲਾਂ ਨੂੰ ਪੰਜ ਸੰਖੇਪ ਵਿਸ਼ਿਆਂ ਵਿਚ ਸ਼੍ਰੇਣੀਬੱਧ ਕੀਤਾ ਗਿਆ ਹੈ।

ਸ੍ਰੋਤ ਇੱਥੇ ਪੜ੍ਹੋ

Indigenous Ally Toolkit

ਮੌਂਟਰੀਆਲ ਇਨਡਿਜਨੈੱਸ ਕਮੇਟੀ ਨੈੱਟਵਰਕ, ਲੀਲਾਨੀ ਸ਼ਾਅ ਰਾਹੀਂ ਆਦਿਵਾਸੀ ਲੋਕਾਂ ਦੇ ਬਿਹਤਰ ਸਾਥੀ ਬਣਨ ਲਈ ਇਕ ਪੜ੍ਹਨ ਵਿਚ ਸੌਖੀ ਤਿੰਨ ਕਦਮਾਂ ਵਾਲੀ ਟੂਲਕਿੱਟ ਦਿੰਦਾ ਹੈ। ਇਹ ਡਾਕੂਮੈਂਟ ਸਿੱਖਣ, ਸਵੈ-ਅਕਸ ਅਤੇ ਐਕਸ਼ਨ ਦੇ ਸਫ਼ਰ ਵਿਚ ਤੁਹਾਨੂੰ ਸੇਧ ਦਿੰਦਾ ਹੈ।

ਸ੍ਰੋਤ ਇੱਥੇ ਪੜ੍ਹੋ

Decolonize First, a Liberating Guide & Workbook

Ta7talíya Michelle Nahanee ਦੀ 16 ਸਫਿਆਂ ਵਾਲੀ ਇਹ ਵਰਕਬੁੱਕ ਬਸਤੀਵਾਦੀ ਅਸਰਾਂ ਨੂੰ ਖੋਲ੍ਹਣ ਅਤੇ ਤਬਦੀਲ ਕਰਨ ਲਈ ਜਬਰ ਵਿਰੋਧੀ ਟੂਲਜ਼ ਪ੍ਰਦਾਨ ਕਰਕੇ ਡੀਕੋਲਨਾਈਜ਼ਿੰਗ ਸਫ਼ਰ ਵਿਚ ਤੁਹਾਡੀ ਮਦਦ ਕਰਦੀ ਹੈ।

ਸ੍ਰੋਤ ਇੱਥੇ ਪੜ੍ਹੋ

Truth and Reconciliation Commission of Canada: Calls to Action

ਇੰਡੀਅਨ ਰੈਜ਼ੀਡੈਂਸ਼ਲ ਸਕੂਲ ਸਿਸਟਮ ਤੋਂ ਪ੍ਰਭਾਵਿਤ ਰੈਜ਼ਡੈਂਸ਼ਲ ਸਕੂਲ ਦੇ ਸਰਵਾਈਵਰਜ਼, ਪਰਿਵਾਰਾਂ ਅਤੇ ਕਮਿਉਨਟੀਆਂ ਦੀ ਸਚਾਈ ਡਾਕੂਮੈਂਟ ਕਰਨ ਦੀ ਰਿਪੋਰਟ ਤਿਆਰ ਕਰਨ ਦੇ ਛੇ ਸਾਲਾਂ ਦੇ ਕਾਰਜ ਤੋਂ ਬਾਅਦ, Truth and Reconciliation Commission of Canada ਨੇ ਸਾਲ 2015 ਵਿਚ 94 Calls to Action ਜਾਰੀ ਕੀਤੇ। ਰੈਜ਼ੀਡੈਂਸ਼ਲ ਸਕੂਲਾਂ ਦੀ ਵਿਰਾਸਤ ਉਸ ਤੀਬਰ ਅਤੇ ਸਿਸਟਮਬੱਧ ਨਸਲਵਾਦ ਨਾਲ ਸਾਮ੍ਹਣੇ ਆਈ ਹੈ ਜਿਸ ਦਾ ਆਦਿਵਾਸੀ ਲੋਕਾਂ ਨੂੰ ਤਜਰਬਾ ਅੱਜ ਵੀ ਹੋ ਰਿਹਾ ਹੈ।

ਸ੍ਰੋਤ ਇੱਥੇ ਪੜ੍ਹੋ

Reclaiming Power and Place: The Final Report

ਸਾਲ 2019 ਵਿਚ National Inquiry into Missing and Murdered Indigenous Women and Girls (MMIWG) ਨੇ 231 ਕਦਮਾਂ ਵਾਲੀ ਰਿਪੋਰਟ ਜਾਰੀ ਕੀਤੀ ਜਿਹੜੇ ਸਰਕਾਰਾਂ ਅਤੇ ਲੋਕਾਂ ਨੂੰ ਆਦਿਵਾਸੀ ਔਰਤਾਂ, ਕੁੜੀਆਂ ਅਤੇ 2SLGBTQQIA ਲੋਕਾਂ ਖਿਲਾਫ ਹਿੰਸਾ ਨੂੰ ਖਤਮ ਕਰਨ, ਸਜ਼ਾ ਤੋਂ ਬਿਨਾਂ ਕੁਕਰਮ ਕਰ ਰਹੇ ਅਪਰਾਧੀਆਂ ਨੂੰ ਜ਼ਿੰਮੇਵਾਰ ਠਹਿਰਾਉਣ; ਅਤੇ ਇਸ ਜਾਰੀ ਰਹਿਣ ਵਾਲੀ ਨਸਲਕੁਸ਼ੀ ਦੇ ਮੁਢਲੇ ਕਾਰਨਾਂ ਦਾ ਹੱਲ ਕਰਨ ਲਈ ਚੁੱਕਣ ਦੀ ਲੋੜ ਹੈ;

ਸ੍ਰੋਤ ਇੱਥੇ ਪੜ੍ਹੋ

What We Heard About Poverty in B.C.

ਇਹ ਸਰਕਾਰੀ ਰਿਪੋਰਟ, ਸਾਲ 2017 ਵਿਚ ਸਲਾਹ-ਮਸ਼ਵਰੇ ਦੇ ਇਕ ਵੱਡੇ ਅਮਲ ਤੋਂ ਬਾਅਦ, ਬੀ ਸੀ ਵਿਚ ਗਰੀਬੀ ਵਿਚ ਰਹਿ ਰਹੇ ਲੋਕਾਂ ਦੇ ਤਜਰਬਿਆਂ ਨੂੰ ਫੜਦੀ ਹੈ। ਇਸ ਨਾਲ ਬੀ ਸੀ ਦੀ ਸਭ ਤੋਂ ਪਹਿਲੀ ਗਰੀਬੀ ਘਟਾਉਣ ਲਈ ਜੁਗਤ ਬਣੀ ਜਿਹੜੀ ਵਾਰਾ ਖਾਣ ਯੋਗ ਰਿਹਾਇਸ਼, ਇਨਸਾਫ, ਢੁਕਵੀਂ ਹੈਲਥ ਕੇਅਰ, ਅਤੇ ਕੰਮ ਲੱਭਣ ਵਿਚ ਸਿਸਟਮਬੱਧ ਰੁਕਾਵਟਾਂ ਦਾ ਹੱਲ ਕਰਨ ਦਾ ਯਤਨ ਕਰਦੀ ਹੈ। ਇਹ ਰਿਪੋਰਟ ਆਦਿਵਾਸੀ ਲੋਕਾਂ, ਬਲੈਕ ਅਤੇ ਰੰਗਦਾਰ ਲੋਕਾਂ (ਆਈ ਬੀ ਪੀ ਓ ਸੀ) ਦੇ ਖਿਲਾਫ ਨਸਲਵਾਦ ਦੇ ਤਬਾਹਕੁਨ ਅਸਰਾਂ ਨੂੰ ਉਜਾਗਰ ਕਰਦੀ ਹੈ

ਸ੍ਰੋਤ ਇੱਥੇ ਪੜ੍ਹੋ

A Human Rights Commission for the 21st Century – British Columbians talk about Human Rights

ਸਾਲ 2017 ਵਿਚ ਬ੍ਰਿਟਿਸ਼ ਕੋਲੰਬੀਆ ਨੇ ਮਨੁੱਖੀ ਹੱਕਾਂ ਦੀ ਹਾਲਤ ਦੇ ਸੰਬੰਧ ਵਿਚ ਪਬਲਿਕ ਨਾਲ ਸਲਾਹ-ਮਸ਼ਵਰੇ ਕੀਤੇ। ਇਨ੍ਹਾਂ ਸਲਾਹ-ਮਸ਼ਵਰਿਆਂ ਦੇ ਨਤੀਜਿਆਂ ਵਜੋਂ ਪੈਦਾ ਹੋਈ ਇਹ ਰਿਪੋਰਟ, ਸੂਬੇ ਦੇ ਮਨੁੱਖੀ ਹੱਕਾਂ ਦੇ ਨਵੇਂ ਕਮਿਸ਼ਨ ਦੇ ਮਾਡਲ, ਖੇਤਰ ਅਤੇ ਤਰਜੀਹਾਂ ਲਈ ਸਿਫਾਰਸ਼ਾਂ ਕਰਦੀ ਹੈ।

ਸ੍ਰੋਤ ਇੱਥੇ ਪੜ੍ਹੋ

Disaggregated demographic data collection in British Columbia: The grandmother perspective

BC’s Office of the Human Rights Commissioner (BCOHRC) ਨੇ ਸਤੰਬਰ 2020 ਵਿਚ 104 ਸਫਿਆਂ ਦੀ ਇਕ ਰਿਪੋਰਟ ਛਾਪੀ ਜਿਹੜੀ “ਗਰੈਂਡਮਦਰ ਪਰਸਪੈਕਟਿਵ” ਵਿਚ ਵੱਖ ਵੱਖ ਸ਼੍ਰੇਣੀਆਂ ਵਿਚ ਡੈਟਾ ਇਕੱਠਾ ਕਰਨ ਲਈ ਢਾਂਚਾ ਪ੍ਰਦਾਨ ਕਰਦੀ ਹੈ। ਇਹ ਰਿਪੋਰਟ, ਸਿਸਟਮਬੱਧ ਨਸਲਵਾਦ ਦਾ ਹੱਲ ਕਰਨ ਲਈ ਨਸਲ-ਆਧਾਰਿਤ, ਆਦਿਵਾਸੀ ਅਤੇ ਹੋਰ ਸ਼੍ਰੇਣੀਆਂ ਵਿਚ ਡੈਟਾ ਇਕੱਠਾ ਕਰਨ ਲਈ ਸੂਬੇ ਦੀ ਪੌਲਸੀ ਬਣਾਉਣ ਬਾਰੇ ਸਿਫਾਰਸ਼ਾਂ ਕਰਦੀ ਹੈ।

ਸ੍ਰੋਤ ਇੱਥੇ ਪੜ੍ਹੋ

In Plain Sight: Addressing Indigenous-specific Racism and Discrimination in BC Health Care

ਸਾਬਕਾ ਜੱਜ ਡਾਕਟਰ ਮੈਰੀ ਈਲੇਨ ਟਰਪਲ-ਲਾਫੋਂਡ ਵਲੋਂ ਤਿਆਰ ਕੀਤੀ ਗਈ ਇਹ ਰਿਪੋਰਟ ਤਕਰੀਬਨ 9,000 ਲੋਕਾਂ ਨਾਲ ਸੋਚ-ਵਿਚਾਰ `ਤੇ ਆਧਾਰਿਤ ਹੈ, ਜਿਸ ਵਿਚ ਆਦਿਵਾਸੀ ਮਰੀਜ਼, ਪਰਿਵਾਰਕ ਮੈਂਬਰ, ਤੀਜੀ ਧਿਰ ਦੇ ਗਵਾਹ ਅਤੇ ਹੈਲਥ ਕੇਅਰ ਵਰਕਰ ਸ਼ਾਮਲ ਹਨ, ਅਤੇ ਇਸ ਦੇ ਨਾਲ ਨਾਲ ਸਿਹਤ ਡੈਟਾ ਦਾ ਬੇਮਿਸਾਲ ਵਿਸ਼ਲੇਸ਼ਣ ਵੀ ਸ਼ਾਮਲ ਹੈ। ਰਿਵੀਊ ਨੂੰ ਸਭ ਪਾਸੇ ਫੈਲੇ ਨਿੱਜੀ ਅਤੇ ਸਿਸਟਮਬੱਧ ਨਸਲਵਾਦ ਦਾ ਸਪਸ਼ਟ ਸਬੂਤ ਮਿਲਿਆ ਜਿਹੜਾ ਕਿ ਨਾ ਸਿਰਫ ਮਰੀਜ਼ ਅਤੇ ਪਰਿਵਾਰ ਦੇ ਤਜਰਬਿਆਂ ਉੱਪਰ ਉਲਟੇ ਅਸਰ ਪਾਉਂਦਾ ਹੈ ਸਗੋਂ ਆਦਿਵਾਸੀ ਲੋਕਾਂ ਦੀ ਲੰਮੇ ਸਮੇਂ ਲਈ ਸਿਹਤ ਉੱਪਰ ਵੀ ਅਸਰ ਪਾਉਂਦਾ ਹੈ। ਇਹ ਰਿਪੋਰਟ ਸਿਸਟਮਬੱਧ ਸਮੱਸਿਆ ਦੇ ਹੱਲ ਲਈ 24 ਸਿਫਾਰਸ਼ਾਂ ਕਰਦੀ ਹੈ ਜਿਸ ਦੀਆਂ ਡੂੰਘੀਆਂ ਜੜ੍ਹਾਂ ਬਸਤੀਵਾਦ ਵਿਚ ਹਨ।

ਸ੍ਰੋਤ ਇੱਥੇ ਪੜ੍ਹੋ