ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Equitas – the International Centre for Human Rights Education

ਥਾਂ (ਥਾਂਵਾਂ)::
ਵੈਨਕੂਵਰ

ਅਸੀਂ ਟੀਚਰਾਂ, ਚਾਇਲਡ ਐਂਡ ਯੂਥ ਵਰਕਰਾਂ ਅਤੇ ਸੰਸਥਾਵਾਂ ਦੀ ਮਦਦ ਕਰਨ ਲਈ ਟਰੇਨਿੰਗ ਅਤੇ ਟੂਲਜ਼ ਪ੍ਰਦਾਨ ਕਰਦੇ ਹਾਂ ਤਾਂ ਜੋ ਜ਼ਿਆਦਾ ਸੁਆਗਤ ਅਤੇ ਸ਼ਾਮਲ ਕਰਨ ਵਾਲੀਆਂ ਥਾਂਵਾਂ ਬਣਨ ਜਿਹੜੀਆਂ ਨਸਲਵਾਦ ਅਤੇ ਨਫ਼ਰਤ ਤੋਂ ਮੁਕਤ ਹੋਣ। ਅਸੀਂ ਬੱਚਿਆਂ ਅਤੇ ਜਵਾਨਾਂ ਦੀ ਆਪਣੀਆਂ ਕਮਿਉਨਟੀਆਂ ਵਿਚ ਤਬਦੀਲੀ ਕਰਨ ਵਾਲੇ ਬਣਨ ਵਿਚ ਵੀ ਮਦਦ ਕਰਦੇ ਹਾਂ ਅਤੇ ਅਜਿਹਾ ਉਨ੍ਹਾਂ ਨੂੰ ਉਨ੍ਹਾਂ ਮਸਲਿਆਂ ਦੀ ਪਛਾਣ ਕਰਨ ਲਈ ਟੂਲਜ਼ ਪ੍ਰਦਾਨ ਕਰਕੇ ਕਰਦੇ ਹਾਂ ਜਿਹੜੇ ਨਸਲਵਾਦ ਅਤੇ ਨਫ਼ਰਤ ਦੇ ਮਸਲੇ ਪੈਦਾ ਕਰ ਰਹੇ ਹਨ ਅਤੇ ਤਬਦੀਲੀ ਵਿਚ ਸਰਗਰਮ ਲੀਡਰ ਬਣਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ। ਅੰਤ ਵਿਚ, ਕਮਿਉਨਟੀ ਕਨਵੀਨਰਾਂ ਵਜੋਂ, ਅਸੀਂ ਨਿਡਰ ਗੱਲਬਾਤਾਂ ਦਾ ਪ੍ਰਬੰਧ ਕਰਦੇ ਹਾਂ ਜਿਹੜੀਆਂ ਇਹ ਪਤਾ ਲਾਉਣ ਲਈ ਅੰਤਰਰਾਸ਼ਟਰੀ ਅਤੇ ਸਥਾਨਕ ਮਾਹਰਾਂ ਨੂੰ ਵੱਡੀ ਕਮਿਉਨਟੀ ਨਾਲ ਇਕੱਠੇ ਕਰਦੀਆਂ ਹਨ ਕਿ ਅਸੀਂ ਕਿਵੇਂ ਕਮਿਉਨਟਿਆਂ ਨੂੰ ਜੁੜੀਆਂ ਹੋਈਆਂ ਅਤੇ ਲਚਕੀਲੀਆਂ ਬਣਾ ਸਕਦੇ ਹਾਂ।

ਦਿੱਤੀਆਂ ਜਾਂਦੀਆਂ ਸੇਵਾਵਾਂ

 • ਕਮਿਉਨਟੀ ਵਿਚ ਸ਼ਮੂਲੀਅਤ
 • ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
 • ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
 • ਵੈਬੀਨਾਰਾਂ ਰਾਹੀਂ ਲੈਕਚਰ
 • ਪੌਲਸੀ ਵਿਸ਼ਲੇਸ਼ਣ
 • ਟਰੇਨਿੰਗ ਅਤੇ ਵਰਕਸ਼ਾਪ

ਮੁਹਾਰਤ ਦੇ ਖੇਤਰ

 • ਨਸਲਵਾਦ ਵਿਰੋਧੀ ਵਰਕਸ਼ਾਪਾਂ/ਟਰੇਨਿੰਗਾਂ
 • ਹਿੰਸਾ ਵਿਰੋਧੀ/ਹਿੰਸਾ ਤੋਂ ਰੋਕਥਾਮ ਕਰਨ ਦੇ ਪ੍ਰੋਗਰਾਮ
 • ਬੱਚਿਆਂ ਅਤੇ ਜਵਾਨਾਂ ਦੀ ਸ਼ਮੂਲੀਅਤ ਦੇ ਪ੍ਰੋਗਰਾਮ ਦਾ ਡਿਜ਼ਾਇਨ
 • ਅੰਤਰ-ਸਭਿਆਚਾਰਕ ਸ਼ਮੂਲੀਅਤ
 • ਮਨੁੱਖੀ ਅਧਿਕਾਰ ਅਤੇ ਬੱਚਿਆਂ ਦੇ ਅਧਿਕਾਰ
 • ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ
 • ਜਵਾਨਾਂ ਦਾ ਵਿਕਾਸ