ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।
ਕੋਈ ਮਾਹਰ ਲੱਭੋ

Magassa- Intercultural Capacity Building Inc.
ਥਾਂ (ਥਾਂਵਾਂ)::
ਵਿਕਟੋਰੀਆ, ਵੈਨਕੂਵਰ
ਮਾਗਾਸ-ਇੰਟਰਕਲਚਰਲ ਕਾਪੈਸਟੀ ਬਿਲਡਿੰਗ ਇੰਕ. ਨਸਲਵਾਦ ਦੇ ਵਿਰੋਧ ਅਤੇ ਜਬਰ ਵਿਰੋਧੀ ਸਮਾਜਿਕ ਤਬਦੀਲੀ ਦੇ ਸਾਰੇ ਪੱਖਾਂ ਵਿਚ ਵਾਧਾ ਕਰਨ ਲਈ, ਈ ਡੀ ਆਈ (ਨਿਰਪੱਖਤਾ, ਭਿੰਨਤਾ, ਅਤੇ ਸ਼ਮੂਲੀਅਤ), ਅੰਤਰਸਭਿਆਚਾਰਕ ਸਮਰੱਥਾ ਉਸਾਰੀ, ਅਤੇ ਅੰਤਰਸਭਿਆਚਾਰਕ ਮਤਭੇਦਾਂ ਦੇ ਹੱਲ ਨਾਲ ਸੰਬੰਧਿਤ ਪਾਠਕ੍ਰਮ ਬਣਾਉਣ, ਟਰੇਨਿੰਗ ਦੇਣ, ਗਰੁੱਪ ਫਾਸਿਲੀਟੇਸ਼ਨ ਅਤੇ ਕਨਸਲਟਿੰਗ ਦੀਆਂ ਸੇਵਾਵਾਂ ਦਿੰਦੀ ਹੈ। ਅਸੀਂ ਕਲਾਸਰੂਮ ਵਿਚ ਆਹਮੋ-ਸਾਮ੍ਹਣੇ ਅਤੇ ਔਨ ਲਾਈਨ ਡਲਿਵਰੀ, ਅਤੇ ਵੈੱਬ-ਆਧਾਰਿਤ ਪੜ੍ਹਾਈ ਦੀ ਸਾਮੱਗਰੀ ਦੋਨਾਂ ਲਈ ਸਪਸ਼ਟ ਹੁਨਰ ਆਧਾਰਿਤ ਕੋਰਸ ਅਤੇ ਟਰੇਨਿੰਗ ਦਿੰਦੇ ਹਾਂ; ਅਸੀਂ ਪਬਲਿਕ ਫੋਰਮ ਕਰਵਾਉਂਦੇ ਹਨ, ਪ੍ਰੋਗਰਾਮਾਂ ਦੀ ਇਵੈਲੂਏਸ਼ਨ ਕਰਦੇ ਹਾਂ, ਰਿਪੋਰਟਾਂ ਤਿਆਰ ਕਰਦੇ ਹਾਂ ਅਤੇ ਸਿਫਾਰਸ਼ਾਂ ਕਰਦੇ ਹਾਂ।
ਦਿੱਤੀਆਂ ਜਾਂਦੀਆਂ ਸੇਵਾਵਾਂ
- ਕਮਿਉਨਟੀ ਵਿਚ ਸ਼ਮੂਲੀਅਤ
- ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
- ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
- ਮਨੁੱਖੀ ਵਸੀਲਿਆਂ ਬਾਰੇ ਸਲਾਹ-ਮਸ਼ਵਰਾ
- ਵੈਬੀਨਾਰਾਂ ਰਾਹੀਂ ਲੈਕਚਰ
- ਪ੍ਰੋਗਰਾਮ ਦੀ ਇਵੈਲੂਏਸ਼ਨ
- ਖੋਜ
- ਟਰੇਨਿੰਗ ਅਤੇ ਵਰਕਸ਼ਾਪ
ਮੁਹਾਰਤ ਦੇ ਖੇਤਰ
- ਨਸਲਵਾਦ ਵਿਰੋਧੀ ਵਰਕਸ਼ਾਪਾਂ/ਟਰੇਨਿੰਗਾਂ
- ਹਿੰਸਾ ਵਿਰੋਧੀ/ਹਿੰਸਾ ਤੋਂ ਰੋਕਥਾਮ ਕਰਨ ਦੇ ਪ੍ਰੋਗਰਾਮ
- ਦੇਖਣ ਵਾਲੇ ਅਤੇ ਤੇਜ਼ੀ ਘਟਾਉਣ ਲਈ ਟਰੇਨਿੰਗਾਂ
- ਮਤਭੇਦਾਂ ਦੇ ਹੱਲ ਕਰਨ ਲਈ ਵਰਕਸ਼ਾਪਾਂ
- ਅੰਤਰ-ਸਭਿਆਚਾਰਕ ਸ਼ਮੂਲੀਅਤ
- ਸਭਿਆਚਾਰਕ ਸੰਵੇਦਨਸ਼ੀਲਤਾ/ਸਮਰੱਥਾ ਦੀਆਂ ਟਰੇਨਿੰਗਾਂ
- ਡਾਇਵਰਸਟੀ ਔਡਿਟਿੰਗ
- ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ
- ਸੰਸਥਾਈ ਤਬਦੀਲੀ
- ਟਰੇਨਿੰਗ ਦੇਣ ਵਾਲਿਆਂ ਦੀ ਟਰੇਨਿੰਗ
- ਜਵਾਨਾਂ ਦਾ ਵਿਕਾਸ