ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਮਨੁੱਖੀ ਹੱਕਾਂ ਬਾਰੇ ਡਾਕੂਮੈਂਟਸ

ਨਸਲਵਾਦ ਦਾ ਹੱਲ ਕਰਨ ਲਈ ਨੈੱਟਵਰਕ ਦੀ ਹੱਕਾਂ `ਤੇ ਆਧਾਰਿਤ ਪਹੁੰਚ ਨੂੰ ਸੇਧ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਸੂਬਾਈ ਪੌਲਸੀਆਂ, ਐਕਸ਼ਨ ਲੈਣ ਦੀਆਂ ਮੰਗਾਂ ਅਤੇ ਸਿਫਾਰਸ਼ਾਂ ਤੋਂ ਮਿਲਦੀ ਹੈ।

ਆਪਣੇ ਹੱਕ ਜਾਣੋ

ਹਰ ਵਿਅਕਤੀ ਬਰਾਬਰ ਪੈਦਾ ਹੁੰਦਾ ਹੈ। ਅਸੀਂ ਸਾਰੇ ਮਨੁੱਖ ਹਾਂ ਅਤੇ ਸਾਨੂੰ ਸਾਰਿਆਂ ਨੂੰ ਇੱਕੋ ਜਿਹੇ ਮਨੁੱਖੀ ਹੱਕ ਹਨ।

ਮਨੁੱਖੀ ਹੱਕ ਉਹ ਕਦਰਾਂ-ਕੀਮਤਾਂ, ਅਸੂਲ ਅਤੇ ਵਿਚਾਰ ਹਨ ਜਿਹੜੇ ਅਜਿਹੇ ਸਮਾਜ, ਭਾਈਚਾਰੇ ਅਤੇ ਸਿਸਟਮਾਂ ਦੀ ਬੁਨਿਆਦ ਬਣਦੇ ਹਨ ਜਿਹੜੇ ਇਹ ਪੱਕਾ ਕਰਦੇ ਹਨ ਕਿ ਸਾਰੇ ਲੋਕਾਂ ਨਾਲ ਬਰਾਬਰ ਦਾ ਵਰਤਾਉ ਹੋ ਰਿਹਾ ਹੈ।

ਮਨੁੱਖੀ ਹੱਕ ਸਾਰੇ ਲੋਕਾਂ ਦੇ, ਹਰ ਵੇਲੇ, ਸਾਰੀਆਂ ਥਾਂਵਾਂ `ਤੇ ਹਨ – ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡੀ ਚਮੜੀ ਦਾ ਰੰਗ ਕੀ ਹੈ, ਤੁਹਾਡੀ ਨਸਲ ਜਾਂ ਪਿਛੋਕੜ ਕੀ ਹੈ, ਤੁਹਾਡੀਆਂ ਯੋਗਤਾਵਾਂ, ਸੈਕਸ, ਕਾਮੁਕ ਰੁਚੀ, ਲਿੰਗ ਪਛਾਣ ਕੀ ਹੈ ਜਾਂ ਕੀ ਤੁਸੀਂ ਸਿਟੀਜ਼ਨ ਹੋ, ਇਮੀਗਰਾਂਟ ਹੋ, ਟੈਂਪਰੇਰੀ ਵਸਨੀਕ ਹੋ ਜਾਂ ਵਿਜ਼ਟਰ ਹੋ।

ਸਾਰੇ ਮਨੁੱਖੀ ਹੱਕ ਬਰਾਬਰ ਦੇ ਮਹੱਤਵਪੂਰਨ ਹਨ ਅਤੇ ਇਹ ਕੋਈ ਅਜਿਹੀ ਆਜ਼ਾਦੀ ਨਹੀਂ ਹੈ ਜਿਹੜੀ ਕੋਈ ਖੋਹ ਸਕਦਾ ਹੈ। ਮਨੁੱਖੀ ਹੱਕ ਚੰਗੇ ਵਤੀਰੇ ਲਈ ਇਨਾਮ ਨਹੀਂ ਹਨ, ਇਹ ਸਾਡੇ ਸਾਰਿਆਂ ਦੇ ਹੀ ਪੈਦਾ ਹੋਣ ਕਾਰਨ ਹਨ।

ਤੁਹਾਡੇ ਹੱਕ ਸੂਬਾਈ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰਾਂ `ਤੇ ਸੁਰੱਖਿਅਤ ਹਨ:

ਆਪਣੀਆਂ ਜ਼ਿੰਮੇਵਾਰੀਆਂ ਜਾਣੋ

ਆਪਣੇ ਇਲਾਕਿਆਂ ਵਿਚ ਵਿਤਕਰੇ, ਨਫ਼ਰਤ, ਨਸਲਵਾਦ, ਜਾਂ ਬਾਹਰ ਰੱਖੇ ਜਾਣ ਦਾ ਹੱਲ ਕਰਨ ਲਈ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਲੈਣ ਦੀ ਲੋੜ ਹੈ। ਅਸੀਂ ਰਲ ਕੇ ਐਕਸ਼ਨ ਲੈ ਸਕਦੇ ਹਾਂ।