ਮੁੱਖ ਸਮੱਗਰੀ ਤੇ ਜਾਓ

ਪ੍ਰਾਈਵੇਸੀ ਪੌਲਸੀ

ਜਾਣ ਪਛਾਣ

ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੀ ਸਰਕਾਰ ਤੁਹਾਡੀ ਪ੍ਰਾਈਵੇਸੀ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਬੀ.ਸੀ. ਦੀ ਸਰਕਾਰ ਤੁਹਾਡੀ ਨਿੱਜੀ ਜਾਣਕਾਰੀ ਫ੍ਰੀਡਮ ਔਫ ਇਨਫਰਮੇਸ਼ਨ ਐਂਡ ਪ੍ਰੋਟੈਕਸ਼ਨ ਔਫ ਪ੍ਰਾਈਵੇਸੀ ਐਕਟ (ਐੱਫ ਓ ਆਈ ਪੀ ਪੀ ਏ) ਮੁਤਾਬਕ ਅਤੇ ਲਾਗੂ ਹੋਣ ਵਾਲੇ ਹੋਰ ਕਾਨੂੰਨਾਂ ਮੁਤਾਬਕ ਇਕੱਠੀ ਕਰਦੀ ਹੈ, ਵਰਤਦੀ ਹੈ ਅਤੇ ਜ਼ਾਹਰ ਕਰਦੀ ਹੈ। ਫ੍ਰੀਡਮ ਔਫ ਇਨਫਰਮੇਸ਼ਨ ਐਂਡ ਪ੍ਰੋਟੈਕਸ਼ਨ ਔਫ ਪ੍ਰਾਈਵੇਸੀ ਐਕਟ  ਮੁਤਾਬਕ ‘ਨਿੱਜੀ ਜਾਣਕਾਰੀ’ ਉਹ ਜਾਣਕਾਰੀ ਹੈ ਜਿਹੜੀ ਕਿਸੇ ਪਛਾਣਨ ਯੋਗ ਵਿਅਕਤੀ ਬਾਰੇ ਰਿਕਾਰਡ ਕੀਤੀ ਹੋਈ ਹੈ, ਜੋ ਕਿ ਸੰਪਰਕ ਕਰਨ ਲਈ ਜਾਣਕਾਰੀ ਤੋਂ ਇਲਾਵਾ ਹੈ ਜਿਸ ਜਾਣਕਾਰੀ ਦੀ ਵਰਤੋਂ ਕਿਸੇ ਥਾਂ `ਤੇ ਕਿਸੇ ਵਿਅਕਤੀ ਨਾਲ ਸੰਪਰਕ ਕਰਨ ਲਈ ਕੀਤੀ ਜਾਂਦੀ ਹੈ। ਪ੍ਰਾਈਵੇਸੀ ਬਾਰੇ ਇਸ ਬਿਆਨ ਦਾ ਮੰਤਵ ਤੁਹਾਨੂੰ ਉਸ ਨਿੱਜੀ ਜਾਣਕਾਰੀ ਬਾਰੇ ਦੱਸਣਾ ਹੈ ਜਿਹੜੀ ਤੁਹਾਡੇ ਤੋਂ ਬੀ.ਸੀ. ਸਰਕਾਰ ਦੇ ਕਿਸੇ ਵੈੱਬਸਾਈਟ ਉੱਪਰ ਜਾਣ ਵੇਲੇ ਇਕੱਠੀ ਕੀਤੀ ਜਾ ਸਕਦੀ ਹੈ ਅਤੇ ਇਹ ਦੱਸਣਾ ਹੈ ਕਿ ਇਸ ਜਾਣਕਾਰੀ ਦੀ ਵਰਤੋਂ ਕਿਵੇਂ ਹੋ ਸਕਦੀ ਹੈ।

ਖੇਤਰ

ਪ੍ਰਾਈਵੇਸੀ ਬਾਰੇ ਇਹ ਬਿਆਨ ਸਿਰਫ ਉਸ ਜਾਣਕਾਰੀ ਨਾਲ ਸੰਬੰਧਿਤ ਹੈ ਜਿਹੜੀ ਤੁਹਾਡੇ ਵਲੋਂ ਵੈੱਬਸਾਈਟ `ਤੇ ਜਾਣ ਦੇ ਨਤੀਜੇ ਵਜੋਂ ਆਪਣੇ ਆਪ ਹੀ ਇਕੱਠੀ ਹੋ ਜਾਂਦੀ ਹੈ। ਇਸ ਵਿਚ ਉਹ ਜਾਣਕਾਰੀ ਸ਼ਾਮਲ ਨਹੀਂ ਹੈ ਜਿਹੜੀ ਵੈੱਬਸਾਈਟ ਤੁਹਾਡੇ ਤੋਂ ਮੰਗਦਾ ਹੈ। ਕਿਸੇ ਵੈੱਬਸਾਈਟ ਤੋਂ ਇਕੱਠੀ ਕੀਤੀ ਜਾਣ ਵਾਲੀ ਨਿੱਜੀ ਜਾਣਕਾਰੀ ਬਾਰੇ ਉਸ ਵੈੱਬਸਾਈਟ ਉੱਪਰਲੇ ਕੋਲੈਕਸ਼ਨ ਨੋਟਿਸ ਵਿਚ ਦੱਸਿਆ ਜਾਵੇਗਾ।

ਮੇਰੀ ਨਿੱਜੀ ਜਾਣਕਾਰੀ ਕਿਵੇਂ ਇਕੱਠੀ ਕੀਤੀ ਜਾਂਦੀ ਹੈ?

ਬੀ.ਸੀ. ਸਰਕਾਰ ਦੇ ਵੈੱਬਸਾਈਟ ਤੁਹਾਡੀ ਵਿਜ਼ਟ ਬਾਰੇ ਜਾਣਕਾਰੀ, ਔਡਿਟ ਲੌਗਜ਼ ਅਤੇ ਕੁੱਕੀਜ਼ ਦੀ ਵਰਤੋਂ ਨਾਲ ਇਕੱਠੀ ਕਰਦੇ ਹਨ ਜਿਸ ਵਿਚ ਨਿੱਜੀ ਜਾਣਕਾਰੀ ਵੀ ਸ਼ਾਮਲ ਹੈ। ਕੁੱਕੀ ਇਕ ਛੋਟੀ ਫਾਇਲ ਹੈ ਜਿਹੜੀ ਤੁਹਾਡੇ ਕੰਪਿਊਟਰ ਉੱਪਰ ਕੁਝ ਵੈੱਬਸਾਈਟਸ ਦੀ ਵਰਤੋਂ ਕਰਨ ਵੇਲੇ ਤੁਹਾਡੇ ਵੈੱਬ ਬਰਾਊਜ਼ਰ ਵਲੋਂ ਸਟੋਰ ਕੀਤੀ ਜਾਂਦੀ ਹੈ।

ਕਿਹੜੀ ਨਿੱਜੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ?

ਇਕੱਠੀ ਕੀਤੀ ਜਾਂਦੀ ਜਾਣਕਾਰੀ ਹੈ:

  • ਤੁਹਾਡੇ ਵਲੋਂ ਵਰਤਿਆ ਜਾ ਰਿਹਾ ਵੈੱਬ ਬਰਾਊਜ਼ਰ ਅਤੇ ਓਪਰੇਟਿੰਗ ਸਿਸਟਮ (ਜਿਵੇਂ ਵਿਸਟਾ, ਐਕਸ ਪੀ, ਸਾਫਾਰੀ)।
  • ਵਿਜ਼ਟ ਦੀ ਤਾਰੀਕ ਅਤੇ ਸਮਾਂ।
  • ਦੇਖੇ ਗਏ ਪੇਜ ਜਾਂ ਸੇਵਾਵਾਂ।
  • ਬੀ.ਸੀ. ਸਰਕਾਰ ਦੇ ਵੈੱਬਸਾਈਟ `ਤੇ ਜਾਣ ਤੋਂ ਪਹਿਲਾਂ ਜੇ ਤੁਸੀਂ ਕਿਸੇ ਹੋਰ ਵੈੱਬਸਾਈਟ `ਤੇ ਗਏ ਸੀ ਅਤੇ ਜੇ ਉਸ ਨੇ ਤੁਹਾਨੂੰ ਬੀ.ਸੀ. ਸਰਕਾਰ ਦੇ ਵੈੱਬਸਾਈਟ `ਤੇ ਭੇਜਿਆ ਹੈ ਤਾਂ ਉਸ ਪਹਿਲੇ ਵੈੱਬਸਾਈਟ ਦਾ ਯੂ ਆਰ ਐੱਲ (ਵੈੱਬ ਐਡਰੈਸ)।
  • ਬੀ.ਸੀ. ਸਰਕਾਰ ਦੇ ਵੈੱਬਸਾਈਟ ਤੋਂ ਜਾਣ ਤੋਂ ਫੌਰਨ ਬਾਅਦ ਤੁਹਾਡੇ ਵਲੋਂ ਵਿਜ਼ਟ ਕੀਤੇ ਜਾਣ ਵਾਲੇ ਉਸ ਪਹਿਲੇ ਵੈੱਬਸਾਈਟ ਦਾ ਯੂ ਆਰ ਐੱਲ (ਵੈੱਬ ਐਡਰੈਸ) ਜੇ ਤੁਹਾਨੂੰ ਉਸ ਵੈੱਬਸਾਈਟ `ਤੇ ਬੀ.ਸੀ. ਸਰਕਾਰ ਦੇ ਵੈੱਬਸਾਈਟ ਵਲੋਂ ਰੈਫਰ ਕੀਤਾ ਗਿਆ ਸੀ।
  • ਜਿਹੜਾ ਕੰਪਿਊਟਰ ਤੁਸੀਂ ਵਰਤ ਰਹੇ ਹੋ ਉਸ ਦਾ ਇੰਟਰਨੈੱਟ ਪ੍ਰੋਟੋਕੋਲ (ਆਈ ਪੀ) ਨੈੱਟਵਰਕ ਡੋਮੇਨ ਨਾਂ (ਜਿਵੇਂ shaw.ca) ਅਤੇ ਐਡਰੈਸ (ਜਿਵੇਂ 192.10.100.20)। ਆਈ ਪੀ ਐਡਰੈਸ ਅਤੇ ਡੋਮੇਨ ਪਛਾਣ ਕਰਨ ਵਾਲੇ ਹਨ ਜਿਨ੍ਹਾਂ ਦੀ ਵਰਤੋਂ ਵਰਤੋਂਕਾਰਾਂ ਵਿਚਕਾਰ ਅੰਤਰ ਨੂੰ ਸਮਝਣ ਅਤੇ ਤੁਹਾਡੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਜਾਂ ਤੁਹਾਡੇ ਕੰਪਿਊਟਰ ਦੀ ਪਛਾਣ ਕਰਨ ਲਈ ਕੀਤੀ ਜਾ ਸਕਦੀ ਹੈ।

ਜੇ ਕੁੱਕੀਜ਼ ਤੁਹਾਡੇ ਤੋਂ ਵਾਧੂ ਜਾਣਕਾਰੀ ਇਕੱਤਰ ਕਰ ਰਹੀਆਂ ਹੋਣ ਤਾਂ ਬੀ.ਸੀ. ਸਰਕਾਰ ਆਪਣੇ ਵੈੱਬਸਾਈਟਾਂ ਰਾਹੀਂ ਤੁਹਾਨੂੰ ਇਸ ਬਾਰੇ ਦੱਸੇਗੀ। ਇੰਟਰਨੈੱਟ ਸੈਸ਼ਨ ਦੇ ਖਤਮ ਹੋਣ ਤੋਂ ਬਾਅਦ ਕੁੱਕੀ ਤੁਹਾਡੇ ਕੰਪਿਊਟਰ ਉੱਪਰ ਰਹਿ ਸਕਦੀ ਹੈ (ਜਦ ਤੱਕ ਕੁੱਕੀ ਐਕਸਪਾਇਰ ਨਹੀਂ ਹੋ ਜਾਂਦੀ ਜਾਂ ਤੁਹਾਡੇ ਵਲੋਂ ਡਿਲੀਟ ਨਹੀਂ ਕਰ ਦਿੱਤੀ ਜਾਂਦੀ)।

ਬੀ.ਸੀ. ਦੀ ਸਰਕਾਰ ਨਿੱਜੀ ਜਾਣਕਾਰੀ ਐੱਫ ਓ ਆਈ ਪੀ ਪੀ ਏ  ਦੇ ਸੈਕਸ਼ਨ 26(ਸੀ) ਦੇ ਅਧਿਕਾਰ ਹੇਠ ਅਗਲੇ ਹਿੱਸੇ ਵਿਚ ਹੇਠਾਂ ਦੱਸੇ ਗਏ ਮੰਤਵਾਂ ਲਈ ਇਕੱਠੀ ਕਰਦੀ ਹੈ।

ਮੇਰੀ ਨਿੱਜੀ ਜਾਣਕਾਰੀ ਇਕੱਠੀ ਕਰਨ ਦਾ ਕੀ ਮੰਤਵ ਹੈ ਅਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ?

ਬੀ.ਸੀ. ਸਰਕਾਰ ਕੁੱਕੀਜ਼ ਰਾਹੀਂ ਨਿੱਜੀ ਜਾਣਕਾਰੀ, ਆਮ ਵਰਤੋਂਕਾਰਾਂ ਦੇ ਰੁਝਾਨਾਂ ਨੂੰ ਸਮੁੱਚੇ ਪੱਧਰ `ਤੇ ਬਿਹਤਰ ਸਮਝਣ ਲਈ ਅਤੇ ਵੈੱਬ ਦੀ ਕਾਰਗੁਜ਼ਾਰੀ, ਵੈੱਬ ਸੇਵਾਵਾਂ, ਅਤੇ ਵੈੱਬਸਾਈਟ ਦੀ ਸੰਭਾਲ ਵਿਚ ਸੁਧਾਰ ਕਰਨ ਲਈ ਇਕੱਠੀ ਕਰਦੀ ਹੈ। ਨਿੱਜੀ ਜਾਣਕਾਰੀ ਦੀ ਵਰਤੋਂ ਅਧਿਕਾਰਤ ਸਟਾਫ ਵਲੋਂ ਸਿਰਫ ਉਹ ਮੰਤਵ ਪੂਰਾ ਕਰਨ ਲਈ ਹੀ ਕੀਤੀ ਜਾਵੇਗੀ ਜਿਸ ਮੰਤਵ ਲਈ ਇਹ ਮੁਢਲੇ ਤੌਰ `ਤੇ ਇਕੱਠੀ ਕੀਤੀ ਗਈ ਸੀ ਜਾਂ ਉਸ ਨਾਲ ਮੇਲ ਖਾਂਦੇ ਮੰਤਵ ਲਈ, ਜੇ ਤੁਸੀਂ ਜ਼ਾਹਰਾ ਤੌਰ `ਤੇ ਕਿਸੇ ਹੋਰ ਤਰ੍ਹਾਂ ਕਰਨ ਦੀ ਸਹਿਮਤੀ ਨਹੀਂ ਦਿੰਦੇ। ਬੀ.ਸੀ. ਸਰਕਾਰ, ਹੈਕਰਾਂ ਤੋਂ ਖਤਰੇ ਤੋਂ ਸੁਰੱਖਿਆ ਲਈ ਅਤੇ ਹੋਰ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਸਕਿਉਰਟੀ ਦੇ ਮੰਤਵਾਂ ਲਈ ਨਿੱਜੀ ਜਾਣਕਾਰੀ ਸਕਿਉਰਟੀ ਔਡਿਟਸ ਰਾਹੀਂ ਇਕੱਠੀ ਕਰਦੀ ਹੈ। ਬੀ.ਸੀ. ਸਰਕਾਰ ਇਸ ਡੈਟਾ ਦੀ ਵਰਤੋਂ ਤੁਹਾਡੀ ਪਛਾਣ ਦਾ ਪਤਾ ਲਾਉਣ ਲਈ ਨਹੀਂ ਕਰਦੀ ਪਰ ਅਜਿਹਾ ਕੀਤਾ ਜਾ ਸਕਦਾ ਹੈ ਜੇ ਅੰਦਰੂਨੀ ਪੜਤਾਲ ਦੇ ਹਿੱਸੇ ਵਜੋਂ ਜਾਂ ਕਾਨੂੰਨ ਨਾਲ ਸੰਬੰਧਿਤ ਕਿਸੇ ਹੋਰ ਮੰਤਵ ਵਜੋਂ ਇਸ ਦੀ ਮੰਗ ਕੀਤੀ ਜਾਂਦੀ ਹੈ ਅਤੇ ਅਜਿਹਾ ਸਿਰਫ ਐੱਫ ਓ ਆਈ ਪੀ ਪੀ ਏ  ਮੁਤਾਬਕ ਹੀ ਕੀਤਾ ਜਾਂਦਾ ਹੈ।

ਕੀ ਮੈਂ ਆਪਣੀ ਨਿੱਜੀ ਜਾਣਕਾਰੀ ਇਕੱਠੀ ਕੀਤੇ ਜਾਣ ਤੋਂ ਬਾਹਰ ਹੋ ਸਕਦਾ/ਸਕਦੀ ਹਾਂ?

ਤੁਹਾਡਾ ਬਰਾਊਜ਼ਰ ਤੁਹਾਨੂੰ ਕੁੱਕੀਜ਼ ਨੂੰ ਡਿਸਏਬਲ ਕਰਨ ਦੀ ਆਗਿਆ ਦੇ ਸਕਦਾ ਹੈ, ਪਰ ਤੁਸੀਂ ਔਡਿਟ ਦੇ ਮੰਤਵਾਂ ਲਈ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਤੋਂ ਬਾਹਰ ਨਹੀਂ ਹੋ ਸਕਦੇ। ਇਸ ਦੇ ਨਾਲ ਹੀ, ਕੁੱਕੀਜ਼ ਡਿਸਏਬਲ ਕਰਨ ਦਾ ਤੁਹਾਡਾ ਫੈਸਲਾ, ਬੀ.ਸੀ. ਸਰਕਾਰ ਦੇ ਵੈੱਬਸਾਈਟਾਂ ਉਪਰਲੀ ਜਾਣਕਾਰੀ ਨੂੰ ਬਰਾਊਜ਼ ਕਰਨ, ਪੜ੍ਹਨ, ਅਤੇ ਡਾਊਨਲੋਡ ਕਰਨ ਦੀ ਤੁਹਾਡੀ ਸਮਰੱਥਾ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਸਰਕਾਰ ਤੁਹਾਡੇ ਵੈੱਬ ਤਜਰਬੇ ਨੂੰ ਨਿੱਜੀ ਬਣਾਉਣ ਦੇ ਅਯੋਗ ਹੋ ਸਕਦੀ ਹੈ। ਪਰ, ਤੁਸੀਂ ਅਜੇ ਵੀ ਹੋਰ ਤਰੀਕਿਆਂ ਨਾਲ ਬੀ.ਸੀ. ਸਰਕਾਰ ਦੀਆਂ ਸੇਵਾਵਾਂ ਤੱਕ ਪਹੁੰਚ ਕਰਨ ਦੇ ਯੋਗ ਹੋ ਸਕਦੇ ਹੋ ਜਿਵੇਂ ਕਿ ਨਿੱਜੀ ਸੰਪਰਕ, ਫੈਕਸ ਜਾਂ ਡਾਕ।

ਮੇਰੀ ਨਿੱਜੀ ਜਾਣਕਾਰੀ ਦੀ ਰੱਖਿਆ ਲਈ ਕੀ ਪ੍ਰਬੰਧ ਕੀਤੇ ਗਏ ਹਨ?

ਬੀ.ਸੀ. ਦੀ ਸਰਕਾਰ ਨਾਜ਼ਾਇਜ਼ ਪਹੁੰਚ, ਇਕੱਤਰੀਕਰਨ, ਵਰਤੋਂ, ਪ੍ਰਗਟਾਅ ਜਾਂ ਸਪੁਰਦਗੀ ਵਰਗੇ ਖਤਰਿਆਂ ਦੇ ਵਿਰੁੱਧ    ਸਕਿਉਰਟੀ ਦੇ ਵਾਜਬ ਪ੍ਰਬੰਧ ਕਰਕੇ ਤੁਹਾਡੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਖਾਸ ਤੌਰ `ਤੇ, ਸਿਸਟਮਾਂ, ਐਪਲੀਕੇਸ਼ਨਾਂ ਅਤੇ ਇਕੱਠੇ ਕੀਤੇ ਗਏ ਡੈਟੇ ਤੱਕ ਪਹੁੰਚ ਸਿਰਫ ਅਧਿਕਾਰਤ ਅਮਲੇ ਤੱਕ ਹੀ ਸੀਮਤ ਹੈ। ਇਸ ਤੋਂ ਇਲਾਵਾ, ਵਰਤੋਂਕਾਰਾਂ ਦੇ ਰੁਝਾਨਾਂ ਦੀ ਪਛਾਣ ਕਰਨ ਲਈ ਇਕੱਠੀ ਕੀਤੀ ਗਈ ਅਤੇ ਵਰਤੀ ਗਈ ਕੋਈ ਵੀ ਨਿੱਜੀ ਜਾਣਕਾਰੀ (ਜਿਵੇਂ ਆਈ ਪੀ ਐਡਰੈਸ), ਰਿਪੋਰਟ ਤਿਆਰ ਕਰਨ ਦੌਰਾਨ ਰਲਾ ਦਿੱਤੀ ਜਾਂਦੀ ਹੈ ਅਤੇ ਗੁਮਨਾਮ ਕਰ ਦਿੱਤੀ ਜਾਂਦੀ ਹੈ।

ਜਾਣਕਾਰੀ ਕਿੰਨਾ ਚਿਰ ਰੱਖੀ ਜਾਂਦੀ ਹੈ?

ਕੁੱਝ ਕੁੱਕੀਜ਼ ਤੁਹਾਡੇ ਕੰਪਿਊਟਰ `ਤੇ ਸਿਰਫ ਓਨਾ ਚਿਰ ਹੀ ਰਹਿਣਗੀਆਂ ਜਿੰਨਾ ਚਿਰ ਤੁਹਾਡਾ ਬਰਾਊਜ਼ਰ ਖੁੱਲ੍ਹਾ ਰਹਿੰਦਾ ਹੈ, ਜਾਂ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਆਪਣਾ ਕੰਪਿਊਟਰ ਤੋਂ ਡਿਲੀਟ ਨਹੀਂ ਕਰ ਦਿੰਦੇ। ਹੋਰ ਕੁੱਕੀਜ਼ ਤੁਹਾਡੇ ਕੰਪਿਊਟਰ `ਤੇ ਰਹਿਣਗੀਆਂ ਤਾਂ ਜੋ ਤੁਹਾਡੇ ਵੈੱਬਸਾਈਟ ਉੱਪਰ ਵਾਪਸ ਆਉਣ ਵੇਲੇ ਤੁਹਾਡੀ ਪਛਾਣ ਕੀਤੀ ਜਾ ਸਕੇ। ਇਹ ਕੁੱਕੀਜ਼ ਤੁਹਾਡੇ ਕੰਪਿਊਟਰ ਉੱਪਰ ਪਹਿਲੀ ਵਾਰੀ ਰੱਖਣ ਤੋਂ ਬਾਅਦ 18 ਮਹੀਨਿਆਂ ਦੇ ਵਿਚ ਵਿਚ ਐਕਸਪਾਇਰ ਹੋ ਜਾਣਗੀਆਂ। ਕੁੱਕੀ ਜਾਂ ਸਕਿਉਰਟੀ ਔਡਿਟ ਲੌਗ ਦੇ ਹਿੱਸੇ ਵਜੋਂ ਇਕੱਠੀ ਕੀਤੀ ਗਈ ਜਾਣਕਾਰੀ 2 ਸਾਲਾਂ ਲਈ ਰੱਖੀ ਜਾਂਦੀ ਹੈ। ਬੀ.ਸੀ. ਦੀ ਸਰਕਾਰ ਵਲੋਂ ਇਕੱਠੀ ਜਾਂ ਤਿਆਰ ਕੀਤੀ ਗਈ ਜਾਣਕਾਰੀ ਸਰਕਾਰ ਦੇ ਰਿਕਾਰਡ ਰੱਖਣ ਦੇ ਸਮੇਂ ਅਤੇ ਹੋਰ ਕਾਨੂੰਨੀ ਸ਼ਰਤਾਂ ਮੁਤਾਬਕ ਕਾਇਮ ਰੱਖੀ ਜਾਂਦੀ ਹੈ।

ਕਿਸੇ ਵੈੱਬ ਸਾਈਟ `ਤੇ ਦਿੱਤੀ ਜਾਣਕਾਰੀ ਨੂੰ ਮੈਂ ਕਿਵੇਂ ਦੇਖ ਅਤੇ ਠੀਕ ਕਰ ਸਕਦਾ/ਸਕਦੀ ਹਾਂ?

ਤੁਸੀਂ ਆਪਣੇ ਬਾਰੇ ਇਕੱਠੀ ਕੀਤੀ ਗਈ ਕੋਈ ਵੀ ਨਿੱਜੀ ਜਾਣਕਾਰੀ, ਜਾਣਕਾਰੀ ਰੱਖਣ ਵਾਲੀ ਮਨਿਸਟਰੀ ਨੂੰ ਦੇਖਣ ਦੀ ਮੰਗ ਕਰਕੇ ਦੇਖ ਸਕਦੇ ਹੋ ਜਾਂ ਫ੍ਰੀਡਮ ਔਫ ਇਨਫਰਮੇਸ਼ਨ ਬੇਨਤੀ ਦਰਜ ਕਰਵਾ ਕੇ ਕਰ ਸਕਦੇ ਹੋ। ਤੁਸੀਂ ਗਲਤੀ ਬਾਰੇ ਲਿਖਤੀ ਰੂਪ ਵਿਚ ਦੱਸ ਕੇ ਆਪਣੀ ਨਿੱਜੀ ਜਾਣਕਾਰੀ ਵਿਚ ਤਬਦੀਲੀਆਂ ਦੀ ਮੰਗ ਕਰ ਸਕਦੇ ਹੋ ਜਾਂ ਇਸ ਦੀ ਵਿਆਖਿਆ ਲਈ ਕਹਿ ਸਕਦੇ ਹੋ ਜੇ ਤੁਸੀਂ ਇਹ ਯਕੀਨ ਕਰਦੇ ਹੋਵੋ ਕਿ ਇਹ ਗਲਤ ਹੈ। ਕਿਰਪਾ ਕਰਕੇ ਤੁਹਾਡੀ ਨਿੱਜੀ ਜਾਣਕਾਰੀ ਰੱਖਣ ਵਾਲੀ ਮਨਿਸਟਰੀ ਨਾਲ ਜਾਂ ਹੋਰ ਸਰਕਾਰੀ ਸੰਸਥਾ ਨਾਲ ਸੰਪਰਕ ਕਰੋ। ਆਮ ਜਾਣਕਾਰੀ ਲਈ ਪ੍ਰਾਈਵੇਸੀ, ਕਮਪਲਾਇੰਸ ਐਂਡ ਟਰੇਨਿੰਗ ਬਰਾਂਚ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਬੀ.ਸੀ. ਸਰਕਾਰ ਤੋਂ ਬਾਹਰਲੇ ਵੈੱਬਸਾਈਟਾਂ ਨਾਲ ਲਿੰਕਾਂ ਬਾਰੇ ਕੀ ਕਹਿਣਾ ਹੈ?

ਬੀ.ਸੀ. ਸਰਕਾਰ ਦੇ ਵੈੱਬਸਾਈਟਾਂ ਉੱਪਰ ਬਾਹਰਲੇ ਵੈੱਬਸਾਈਟਾਂ ਨਾਲ ਲਿੰਕ ਹੋ ਸਕਦੇ ਹਨ। ਬੀ.ਸੀ. ਸਰਕਾਰ ਦੇ ਵੈੱਬਸਾਈਟ ਤੋਂ ਜਾਣ ਤੋਂ ਬਾਅਦ, ਪ੍ਰਾਈਵੇਸੀ ਦਾ ਇਹ ਬਿਆਨ ਲਾਗੂ ਨਹੀਂ ਹੁੰਦਾ। ਬੀ.ਸੀ. ਸਰਕਾਰ, ਬਾਹਰਲੇ ਵੈੱਬਸਾਈਟਾਂ ਦੀਆਂ ਪ੍ਰਾਈਵੇਸੀ ਪ੍ਰੈਕਟਿਸਾਂ ਜਾਂ ਸਾਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

ਪ੍ਰਾਈਵੇਸੀ ਦੇ ਇਸ ਬਿਆਨ ਬਾਰੇ ਹੋਰ ਜਾਣਕਾਰੀ ਲਈ ਮੈਂ ਕਿਸ ਨਾਲ ਸੰਪਰਕ ਕਰ ਸਕਦਾ/ਸਕਦੀ ਹਾਂ?

ਪ੍ਰਾਈਵੇਸੀ ਦੇ ਇਸ ਬਿਆਨ ਨਾਲ ਸੰਬੰਧਿਤ ਸਵਾਲ, ਸਮੇਤ ਨਿੱਜੀ ਜਾਣਕਾਰੀ ਇਕੱਠੀ ਕਰਨ ਦੇ, ਮਨਿਸਟਰੀ ਔਫ ਫਾਇਨੈਂਸ ਦੀ ਪ੍ਰਾਈਵੇਸੀ, ਕਮਪਲਾਇੰਸ ਐਂਡ ਟਰੇਨਿੰਗ ਬਰਾਂਚ ਦੇ ਸੀਨੀਅਰ ਪ੍ਰਾਈਵੇਸੀ ਅਡਵਾਈਜ਼ਰ ਨੂੰ PO Box 9493 Stn Prov Govt, Victoria, BC., V8W 9N7, ਟੈਲੀਫੋਨ (250) 356-1851. Privacy.Helpline@gov.bc.ca  ਉੱਪਰ ਪੁੱਛੇ ਜਾ ਸਕਦੇ ਹਨ।