ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਬੀ ਸੀ ਵਿਚ ਨਫ਼ਰਤੀ ਜੁਰਮ

ਬ੍ਰਿਟਿਸ਼ ਕੋਲੰਬੀਆ ਵਿਚਲੇ ਹਰ ਵਿਅਕਤੀ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਆਪਣੇ ਇਲਾਕੇ ਵਿਚ ਹਿੱਸਾ ਲੈਣ ਦਾ ਹੱਕ ਹੈ। ਨਸਲਵਾਦ ਅਤੇ ਨਫ਼ਰਤ, ਡਰ ਪੈਦਾ ਕਰਕੇ ਅਤੇ ਬਾਹਰ ਰੱਖ ਕੇ ਅਜਿਹਾ ਕਰਨਾ ਅਸੰਭਵ ਬਣਾਉਂਦੇ ਹਨ।
ਆਪਣੇ ਇਲਾਕਿਆਂ ਵਿਚ ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰਨ ਲਈ ਸਾਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ ਅਤੇ ਅਜਿਹਾ ਨਫ਼ਰਤ, ਇਸ ਦੀ ਰਿਪੋਰਟ ਕਰਨ ਅਤੇ ਇਸ ਦੇ ਗਵਾਹ ਹੋਣ `ਤੇ ਕਿਵੇਂ ਦਖਲ ਦੇਣਾ ਹੈ ਬਾਰੇ ਸਮਝ ਕੇ ਕੀਤਾ ਜਾਣਾ ਹੈ।

ਜੁਰਮਾਂ ਦੇ ਸਾਰੇ ਰੂਪਾਂ ਵਿੱਚੋਂ, ਨਫ਼ਰਤੀ ਜੁਰਮ ਉਨ੍ਹਾਂ ਜੁਰਮਾਂ ਵਿਚ ਆਉਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਸਭ ਤੋਂ ਘੱਟ ਰਿਪੋਰਟ ਕੀਤੀ ਜਾਂਦੀ ਹੈ।

ਨਫ਼ਰਤ ਦੀ ਬੀ.ਸੀ. ਵਿਚ ਕੋਈ ਥਾਂ ਨਹੀਂ ਹੈ।

ਨਫ਼ਰਤੀ ਜੁਰਮ ਹਰ ਇਕ `ਤੇ ਅਸਰ ਪਾਉਂਦੇ ਹਨ

ਇਹ ਸਮਝਣਾ ਜ਼ਰੂਰੀ ਹੈ ਕਿ ਨਫ਼ਰਤੀ ਜੁਰਮ ਹਨ “ਇਹ ਸੁਨੇਹਾ ਦੇਣ ਵਾਲੇ ਜੁਰਮ ਕਿ ਜੁਰਮ ਪਿਛਲਾ ਵਿਅਕਤੀ ਕਿਸੇ ਖਾਸ ਗਰੁੱਪ ਦੇ ਮੈਂਬਰਾਂ ਨੂੰ ਇਹ ਸੁਨੇਹਾ ਭੇਜ ਰਿਹਾ ਹੈ ਕਿ ਉਹ ਘਟੀਆ ਹਨ, ਘੱਟ ਮਹੱਤਵ ਵਾਲੇ ਹਨ, ਜਾਂ ਕਿਸੇ ਆਂਢ-ਗੁਆਂਢ, ਇਲਾਕੇ, ਸਕੂਲ ਜਾਂ ਕੰਮ ਦੀ ਥਾਂ ਵਿਚ ਅਣਚਾਹੇ ਹਨ।” (ਅਮੈਰੇਕਨ ਸਾਇਕੌਲੋਜੀਕਲ ਐਸੋਸੀਏਸ਼ਨ 1998)।

ਅਗਲੀ ਜਾਣਕਾਰੀ ਸਿਰਫ ਆਮ ਜਾਣਕਾਰੀ ਦੇਣ ਲਈ ਹੈ ਅਤੇ ਇਹ ਕੋਈ ਕਾਨੂੰਨੀ ਸਲਾਹ ਜਾਂ ਨਫ਼ਰਤੀ ਜੁਰਮ ਦੀ ਮੁਕੰਮਲ ਪ੍ਰੀਭਾਸ਼ਾ ਨਹੀਂ ਹੈ। ਕੈਨੇਡਾ ਵਿਚ, ਨਫ਼ਰਤੀ ਜੁਰਮ ਕਿਸੇ ਵਿਅਕਤੀ , ਗਰੁੱਪ, ਜਾਂ ਪ੍ਰਾਪਰਟੀ ਦੇ ਖਿਲਾਫ਼ ਮੁਜਰਮਾਨਾ ਜੁਰਮ ਹੈ ਜੋ ਕਿਸੇ ਵੀ ਉਸ ਵਿਅਕਤੀ ਦੇ ਖਿਲਾਫ ਅਪਰਾਧੀ ਦੇ ਪੱਖਪਾਤ, ਵਿਤਕਰੇ, ਜਾਂ ਨਫ਼ਰਤ ਤੋਂ ਪ੍ਰੇਰਿਤ ਹੈ ਜਿਹੜਾ ਕਿਸੇ ਪਛਾਣਨ ਯੋਗ ਗਰੁੱਪ ਨਾਲ ਸੰਬੰਧ ਰੱਖਦਾ ਹੈ ਜੋ ਗਰੁੱਪ ਨਸਲ, ਨੈਸ਼ਨਲ ਜਾਂ ਐਥਨਿਕ ਪਿਛੋਕੜ, ਬੋਲੀ, ਰੰਗ, ਧਰਮ, ਸੈਕਸ, ਉਮਰ, ਮਾਨਸਿਕ ਜਾਂ ਸਰੀਰਕ ਡਿਸਏਬਿਲਟੀ, ਕਾਮੁਕ ਰੁਚੀ, ਲਿੰਗ ਪਛਾਣ ਜਾਂ ਪ੍ਰਗਟਾਅ, ਜਾਂ ਅਜਿਹੇ ਕਿਸੇ ਵੀ ਪੱਖ ਕਰਕੇ ਵੱਖਰਾ ਹੈ।

ਸਾਲ 2018 ਵਿਚ, ਕੈਨੇਡਾ ਵਿਚ ਰਿਪੋਰਟ ਕੀਤੇ ਗਏ ਨਫ਼ਰਤੀ ਜੁਰਮਾਂ ਦੀ ਤਕਰੀਬਨ 44 ਪ੍ਰਤੀਸ਼ਤ ਨਸਲ ਜਾਂ ਪਿਛੋਕੜ ਤੋਂ ਪ੍ਰੇਰਤ ਸੀ। ਨਸਲ (ਰੇਸ) ਇਕ ਅਜਿਹਾ ਸ਼ਬਦ ਹੈ ਜੋ ਲੋਕਾਂ ਨੂੰ ਮੁੱਖ ਤੌਰ `ਤੇ ਸਰੀਰਕ ਲੱਛਣਾਂ ਜਿਵੇਂ ਕਿ ਚਮੜੀ ਦਾ ਰੰਗ ਦੇ ਆਧਾਰ `ਤੇ ਗਰੁੱਪਾਂ ਵਿਚ ਸ਼੍ਰੇਣੀਬੱਧ ਕਰਨ ਲਈ ਵਰਤਿਆ ਜਾਂਦਾ ਹੈ। ਨਸਲੀ ਗਰੁੱਪ ਸਾਇੰਸ ਜਾਂ ਬਾਇਓਲਜੀ `ਤੇ ਆਧਾਰਿਤ ਨਹੀਂ ਹਨ ਸਗੋਂ ਉਨ੍ਹਾਂ ਫਰਕਾਂ `ਤੇ ਆਧਾਰਿਤ ਹਨ ਜਿਹੜੇ ਸਮਾਜ ਨੇ ਪੈਦਾ ਕੀਤੇ ਹਨ, ਜਿਸ ਦੇ ਲੋਕਾਂ ਦੀਆਂ ਜ਼ਿੰਦਗੀਆਂ ਲਈ ਵੱਡੇ ਨਤੀਜੇ ਨਿਕਲੇ ਹਨ। ਨਸਲੀ ਗਰੁੱਪ, ਸਮੇਂ ਅਤੇ ਸਥਾਨ ਮੁਤਾਬਕ ਵੱਖਰੇ ਹੋ ਸਕਦੇ ਹਨ ਅਤੇ ਇਹ ਨਸਲੀ, ਸਭਿਆਚਾਰਕ ਜਾਂ ਧਾਰਮਿਕ ਗਰੁੱਪਾਂ ਤੋਂ ਅਗਾਂਹ ਜਾ ਸਕਦੇ ਹਨ। ਐਥਨੇਸਿਟੀ ਨੂੰ ਆਮ ਤੌਰ `ਤੇ ਉਹ ਚੀਜ਼ ਸਮਝਿਆ ਜਾਂਦਾ ਹੈ ਜਿਹੜੀ ਅਸੀਂ ਪ੍ਰਾਪਤ ਕਰਦੇ ਹਾਂ (ਜਿਵੇਂ ਸਾਂਝਾ ਸਭਿਆਚਾਰ, ਇਤਿਹਾਸ, ਬੋਲੀ ਜਾਂ ਕੌਮੀਅਤ)।

ਸਾਲ 2018 ਵਿਚ, ਕੈਨੇਡਾ ਵਿਚ ਰਿਪੋਰਟ ਕੀਤੇ ਗਏ ਨਫ਼ਰਤੀ ਜੁਰਮਾਂ ਦੀ ਤਕਰੀਬਨ 36 ਪ੍ਰਤੀਸ਼ਤ ਧਰਮ ਤੋਂ ਪ੍ਰੇਰਤ ਸੀ। ਧਰਮ ਕੋਈ ਵੀ ਧਾਰਮਿਕ ਫਿਰਕਾ, ਗਰੁੱਪ, ਧੜਾ, ਜਾਂ ਧਾਰਮਿਕ ਤੌਰ `ਤੇ ਨਿਸ਼ਚਤ ਕਮਿਉਨਟੀ ਜਾਂ ਵਿਚਾਰਾਂ ਅਤੇ/ਜਾਂ ਅਧਿਆਤਮਕ ਸ਼ਰਧਾ ਦੇ ਅਮਲਾਂ ਦਾ ਸਿਸਟਮ ਹੈ। ਧਾਰਮਿਕ ਗਰੁੱਪਾਂ ਦੇ ਖਿਲਾਫ ਨਫ਼ਰਤੀ ਜੁਰਮ ਅਕਸਰ ਭਾਈਚਾਰਿਆਂ ਜਾਂ ਵਿਅਕਤੀਆਂ ਦੇ ਉੱਪਰ ਉਨ੍ਹਾਂ ਦੇ ਸਮਝੇ ਜਾਂ ਗਲਤ ਵਿਆਖਿਆ ਕੀਤੇ ਗਏ ਧਾਰਮਿਕ ਪਹਿਰਾਵੇ ਜਾਂ ਸੰਬੰਧਾਂ ਦੇ ਆਧਾਰ `ਤੇ ਕੀਤੇ ਜਾਂਦੇ ਹਨ।

ਸਾਲ 2018 ਵਿਚ, ਰਿਪੋਰਟ ਕੀਤੇ ਗਏ ਨਫ਼ਰਤੀ ਜੁਰਮਾਂ ਦੀ ਤਕਰੀਬਨ 1 ਪ੍ਰਤੀਸ਼ਤ ਉਮਰ, ਮਾਨਸਿਕ ਅਤੇ ਸਰੀਰਕ ਡਿਸਏਬਿਲਟੀ (ਅਪਾਹਜਤਾ) ਕਰਕੇ ਸੀ। 15 ਸਾਲ ਅਤੇ ਜ਼ਿਆਦਾ ਉਮਰ ਦੇ ਪੰਜਾਂ ਪਿੱਛੇ ਇਕ ਕੈਨੇਡੀਅਨ ਨੂੰ ਘੱਟੋ ਘੱਟ ਇਕ ਡਿਸਏਬਿਲਟੀ ਹੋਣ ਦਾ ਅੰਦਾਜ਼ਾ ਹੈ। ਵਿਕਟਿਮਾਈਜ਼ੇਸ਼ਨ ਰੀਸਰਚ ਨੇ ਇਹ ਪਤਾ ਲਾਇਆ ਹੈ ਕਿ ਕੋਈ ਡਿਸਏਬਿਲਟੀ ਹੋਣਾ, ਅਤੇ ਡਿਸਏਬਿਲਟੀ ਦੀ ਗੰਭੀਰਤਾ, ਨਾਵਾਜਬ ਵਰਤਾਉ ਦੇ ਉਚੇਰੇ ਪੱਧਰਾਂ ਨਾਲ ਜੁੜਿਆ ਹੋਇਆ ਹੈ। ਉਮਰ ਦੇ ਸੰਬੰਧ ਵਿਚ, ਵਿਕਟਿਮਾਈਜ਼ੇਸ਼ਨ ਰੀਸਰਚ ਨੇ ਇਹ ਪਤਾ ਲਾਇਆ ਹੈ ਕਿ ਗੈਰ-ਸੀਨੀਅਰਾਂ ਦੀ ਬਜਾਏ ਸੀਨੀਅਰਾਂ ਦੇ ਜੁਰਮ ਦੇ ਡਰੋਂ ਘਰ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ ਜਦ ਕਿ ਗੈਰ-ਸੀਨੀਅਰਾਂ ਦੀ ਆਪਣੀ ਰੱਖਿਆ ਕਰਨ ਲਈ ਕਿਸੇ ਹੋਰ ਤਰੀਕੇ ਨਾਲ ਆਪਣੇ ਵਤੀਰੇ ਵਿਚ ਤਬਦੀਲੀ ਕਰਨ ਦੀ ਜ਼ਿਆਦਾ ਸੰਭਾਵਨਾ ਹੈ।

ਸਾਲ 2018 ਵਿਚ, ਕੈਨੇਡਾ ਵਿਚ ਰਿਪੋਰਟ ਕੀਤੇ ਗਏ ਨਫ਼ਰਤੀ ਜੁਰਮਾਂ ਦੀ ਤਕਰੀਬਨ 12 ਪ੍ਰਤੀਸ਼ਤ ਕਿਆਸ ਕੀਤੀ ਗਈ ਕਾਮੁਕ ਰੁਚੀ ਤੋਂ ਪ੍ਰੇਰਤ ਸੀ, ਜਦ ਕਿ ਤਕਰੀਬਨ 1 ਪ੍ਰਤੀਸ਼ਤ ਕਿਆਸ ਕੀਤੀ ਗਈ ਲਿੰਗ ਪਛਾਣ ਤੋਂ ਪ੍ਰੇਰਤ ਸੀ। ਕਾਮੁਕ ਰੁਚੀ (ਸੈਕਸ਼ੂਅਲ ਓਰੀਐਨਟੇਸ਼ਨ) ਤੋਂ ਭਾਵ ਕਿਸੇ ਨੂੰ ਕਾਮੁਕ ਅਤੇ/ਜਾਂ ਰੋਮਾਂਟਿਕ ਤੌਰ `ਤੇ ਕੀ ਚੰਗਾ ਲੱਗਦਾ ਹੈ। ਲਿੰਗ ਪਛਾਣ (ਜੈਂਡਰ ਆਇਡੈਂਟਿਟੀ) ਤੋਂ ਭਾਵ ਕਿਸੇ ਵਿਅਕਤੀ ਦਾ ਅੰਦਰੂਨੀ ਅਤੇ ਬਾਹਰੀ ਲਿੰਗਕ ਤਜਰਬਾ ਹੈ ਜੋ ਕਿ ਉਸ ਦੇ ਜਨਮ ਵੇਲੇ ਸੈਕਸ ਵਾਲਾ ਹੀ ਜਾਂ ਵੱਖਰਾ ਹੋ ਸਕਦਾ ਹੈ। ਕਾਮੁਕ ਰੁਚੀ `ਤੇ ਆਧਾਰਿਤ ਨਫ਼ਰਤੀ ਜੁਰਮਾਂ ਦੇ ਕੁਝ ਪੀੜਤ ਟ੍ਰਾਂਸਜੈਂਡਰ ਲੋਕ ਹੋ ਸਕਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਕਿਆਸੀ ਗਈ ਕਾਮੁਕ ਰੁਚੀ ਕਰਕੇ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ।

ਕੈਨੇਡਾ ਦੇ ਸਮਾਜ ਦੇ ਫੈਲਣ ਨਾਲ, ਪਛਾਣ ਯੋਗ ਹੋਰ ਗਰੁੱਪ ਇਸ ਕਾਨੂੰਨ ਵਿਚ ਆ ਸਕਦੇ ਹਨ। ਕ੍ਰਿਮੀਨਲ ਕੋਡ ਵਿਚ “ਮਿਲਦਾ ਜੁਲਦਾ ਕੋਈ ਹੋਰ ਪੱਖ” ਪਾਏ ਜਾਣ ਦਾ ਮਕਸਦ ਪਬਲਿਕ ਦੇ ਉਨ੍ਹਾਂ ਹਿੱਸਿਆਂ ਦੀ ਰੱਖਿਆ ਕਰਨਾ ਹੈ ਜਿਹੜੇ ਅਜੇ ਪਛਾਣ ਯੋਗ ਗਰੁੱਪਾਂ ਵਿਚ ਨਿਸ਼ਚਿਤ ਨਹੀਂ ਹੋਏ ਹਨ।

ਨਫ਼ਰਤੀ ਜੁਰਮ ਕੀ ਹੈ?

ਕਿਸੇ ਵਿਅਕਤੀ ਜਾਂ ਪ੍ਰਾਪਰਟੀ ਦੇ ਵਿਰੁੱਧ ਕੀਤੇ ਜੁਰਮ ਦੀ ਤਕਰਬੀਨ ਕੋਈ ਵੀ ਕਿਸਮ ਨਫ਼ਰਤ ਤੋਂ ਪ੍ਰੇਰਤ ਹੋ ਸਕਦੀ ਹੈ। ਇਸ ਵਿਚ ਹਮਲਾ ਕਰਨ, ਧਮਕੀਆਂ ਦੇਣ, ਮੁਜਰਮਾਨਾ ਤੌਰ `ਤੇ ਪਰੇਸ਼ਾਨ ਕਰਨ, ਅਤੇ ਗਰੈਫਿਟੀ ਸਮੇਤ ਉਪੱਦਰ ਕਰਨ ਵਰਗੇ ਜੁਰਮ ਸ਼ਾਮਲ ਹੋ ਸਕਦੇ ਹਨ।

ਕ੍ਰਿਮੀਨਲ ਕੋਡ ਦੇ ਸੈਕਸ਼ਨ 718.2 ਵਿਚ ਨਫ਼ਰਤੀ ਜੁਰਮਾਂ ਨਾਲ ਸੰਬੰਧਿਤ ਸਜ਼ਾਵਾਂ ਦੀਆਂ ਖਾਸ ਧਾਰਾਵਾਂ ਹਨ। ਕਾਨੂੰਨ ਇਹ ਕਹਿੰਦਾ ਹੈ ਕਿ ਜਦੋਂ ਕੋਈ ਜੁਰਮ ਕਿਸੇ ਪਛਾਣ ਯੋਗ ਗਰੁੱਪ ਦੇ ਖਿਲਾਫ਼ ਨਫ਼ਰਤ ਤੋਂ ਪ੍ਰੇਰਤ ਸੀ ਤਾਂ ਕੋਰਟ ਉਸ ਪ੍ਰੇਰਨਾ ਨੂੰ ਮੁਜਰਮਾਨਾ ਸਜ਼ਾ ਲਈ ਇਕ ਗੰਭੀਰ ਪੱਖ ਸਮਝ ਸਕਦੀ ਹੈ।

ਕ੍ਰਿਮੀਨਲ ਕੋਡ ਦੇ ਸੈਕਸ਼ਨ 318 ਅਤੇ 319 ਨਫ਼ਰਤੀ ਪ੍ਰਚਾਰ ਬਾਰੇ ਗੱਲ ਕਰਦੇ ਹਨ।

ਸੈਕਸ਼ਨ 318 ਨਸਲਕੁਸ਼ੀ ਦੀ ਹਿਮਾਇਤ ਕਰਨਾ ਜਾਂ ਇਸ ਨੂੰ ਉਤਸ਼ਾਹ ਦੇਣਾ ਇਕ ਮੁਜਰਮਾਨਾ ਜੁਰਮ ਬਣਾਉਂਦਾ ਹੈ।

ਸੈਕਸ਼ਨ 319(1) ਕਿਸੇ ਪਬਲਿਕ ਥਾਂ ਵਿਚ ਅਜਿਹਾ ਬਿਆਨ ਦੇਣ ਨੂੰ ਇਕ ਮੁਜਰਮਾਨਾ ਜੁਰਮ ਬਣਾਉਂਦਾ ਹੈ ਜਿਹੜਾ ਕਿਸੇ ਵੀ ਪਛਾਣ ਯੋਗ ਗਰੁੱਪ ਦੇ ਖਿਲਾਫ ਨਫ਼ਰਤ ਪੈਦਾ ਕਰਦਾ ਹੈ, ਜਿਸ ਨਾਲ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਉਦਾਹਰਣ ਲਈ, ਇਹ ਜੁਰਮ ਕਿਸੇ ਮੁਜ਼ਾਹਰੇ ਜਾਂ ਪ੍ਰੋਟੈਸਟ ਦੇ ਸੰਦਰਭ ਵਿਚ ਹੋ ਸਕਦਾ ਹੈ।

ਸੈਕਸ਼ਨ 319(2) ਅਜਿਹੇ ਬਿਆਨ ਪ੍ਰਾਈਵੇਟ ਗੱਲਬਾਤ ਦੇ ਇਲਾਵਾ, ਕਿਸੇ ਹੋਰ ਤਰ੍ਹਾਂ ਦੇਣ ਨੂੰ ਇਕ ਮੁਜਰਮਾਨਾ ਜੁਰਮ ਬਣਾਉਂਦਾ ਹੈ ਜਿਹੜੇ ਜਾਣਬੁੱਝ ਕੇ ਕਿਸੇ ਪਛਾਣ ਯੋਗ ਗਰੁੱਪ ਦੇ ਖਿਲਾਫ ਨਫ਼ਰਤ ਨੂੰ ਵਧਾਉਂਦੇ ਹੋਣ। ਇਸ ਵਿਚ ਪ੍ਰਿੰਟ ਵਿਚ ਜਾਂ ਇੰਟਰਨੈੱਟ `ਤੇ ਬਿਆਨ ਦੇਣਾ ਸ਼ਾਮਲ ਹੈ ਜਿਸ ਵਿਚ ਆਡਿਓ ਜਾਂ ਵੀਡਿਓ ਵੀ ਸ਼ਾਮਲ ਹੈ। ਇਹ ਜੁਰਮ ਪਬਲਿਕ ਦੀ ਪਹੁੰਚ ਵਾਲੀ ਕਿਸੇ ਥਾਂ ਵਿਚ ਦਿੱਤੇ ਗਏ ਬਿਆਨਾਂ ਜਾਂ ਲਿਖਤਾਂ `ਤੇ, ਜਾਂ ਉਸ ਥਾਂ ਵਿਚ ਵੰਡੇ ਗਏ ਬਿਆਨਾਂ `ਤੇ ਵੀ ਲਾਗੂ ਹੁੰਦੇ ਹਨ ਜਿਹੜੀ ਪਬਲਿਕ ਦੀ ਪਹੁੰਚ  ਵਿਚ ਹੈ।

ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਨਫ਼ਰਤੀ ਪ੍ਰਾਪੇਗੰਡਾ ਬਾਰੇ ਕਾਨੂੰਨ ਇਸ ਸਬੂਤ ਦੀ ਮੰਗ ਨਹੀਂ ਕਰਦੇ ਕਿ ਬਿਆਨਾਂ ਨੇ ਅਸਲੀ ਨਫ਼ਰਤ ਪੈਦਾ ਕੀਤੀ ਹੈ।

ਕ੍ਰਿਮੀਨਲ ਕੋਡ ਦਾ ਸੈਕਸ਼ਨ 430 (4.1) ਨਫ਼ਰਤ ਤੋਂ ਪ੍ਰੇਰਤ ਉਪੱਦਰ ਬਾਰੇ ਗੱਲ ਕਰਦਾ ਹੈ।  ਪੱਖਪਾਤ, ਵਿਤਕਰੇ ਜਾਂ ਨਫ਼ਰਤ ਤੋਂ ਪ੍ਰੇਰਤ ਹੋ ਕੇ ਧਾਰਮਿਕ ਸਥਾਨਾਂ, ਸਕੂਲਾਂ, ਬਜ਼ੁਰਗਾਂ ਦੀਆਂ ਰਿਹਾਇਸ਼ਾਂ, ਜਾਂ ਸਮਾਜਿਕ, ਸਭਿਆਚਾਰਕ ਜਾਂ ਖੇਡਾਂ ਦੀਆਂ ਸਰਗਰਮੀਆਂ ਜਾਂ ਪ੍ਰੋਗਰਾਮਾਂ ਲਈ ਵਰਤੀਆਂ ਜਾਣ ਵਾਲੀਆਂ ਥਾਂਵਾਂ ਨੂੰ ਨੁਕਸਾਨ ਪਹੁੰਚਾਉਣਾ ਜਾਂ ਉਨ੍ਹਾਂ ਦਾ ਰੂਪ ਵਿਗਾੜਨਾ, ਜਿਹੜੀਆਂ ਮੁੱਖ ਤੌਰ `ਤੇ ਕਿਸੇ ਪਛਾਣ ਹੋਣ ਯੋਗ ਗਰੁੱਪ ਵਲੋਂ ਵਰਤੀਆਂ ਜਾਂਦੀਆਂ ਹਨ, ਇਕ ਮੁਜਰਮਾਨਾ ਜੁਰਮ ਹੈ।

ਕਾਨੂੰਨ ਅਕਸਰ ਮੁਕਾਬਲੇ ਵਾਲੇ ਹਿੱਤਾਂ ਅਤੇ ਹੱਕਾਂ ਦਾ ਸੰਤੁਲਨ ਰੱਖਦਾ ਹੈ। ਕੈਨੇਡਾ ਵਿਚ, Canadian Charter of Rights and Freedoms ਬੋਲਣ ਦੀ ਆਜ਼ਾਦੀ ਦੇ ਬੁਨਿਆਦੀ ਹੱਕਾਂ ਦੀ ਰੱਖਿਆ ਕਰਦਾ ਹੈ, ਜਦੋਂ ਕਿ ਕੈਨੇਡਾ ਦਾ ਕਾਨੂੰਨ ਉਸ ਪ੍ਰਗਟਾਉ ਦੇ ਰੂਪਾਂ ਦੀਆਂ ਵਾਜਬ ਹੱਦਾਂ ਨੂੰ ਮੰਨਦਾ ਹੈ ਜਿਹੜੇ ਜਾਣਬੁੱਝ ਕੇ ਨਫ਼ਰਤ ਨੂੰ ਉਤਸ਼ਾਹ ਦਿੰਦੇ ਹਨ।

ਇਨ੍ਹਾਂ ਜੁਰਮਾਂ ਦੇ ਦੁਆਲੇ ਗੁੰਝਲਦਾਰ ਵਿਚਾਰਾਂ ਦਾ ਮਤਲਬ ਹੈ ਕਿ ਇਨ੍ਹਾਂ `ਤੇ ਪੁਲੀਸ ਅਤੇ ਸਰਕਾਰੀ ਵਕੀਲਾਂ ਵਲੋਂ ਧਿਆਨ ਨਾਲ ਵਿਚਾਰ ਕੀਤੀ ਜਾਂਦੀ ਹੈ। ਨਫ਼ਰਤ ਤੋਂ ਪ੍ਰੇਰਤ ਸਾਰੀਆਂ ਘਟਨਾਵਾਂ ਨਫ਼ਰਤੀ ਜੁਰਮ ਨਹੀਂ ਬਣਦੀਆਂ ਅਤੇ ਨਾ ਹੀ ਸਾਰੀਆਂ ਦੀ ਪੈਰਵੀ ਹੁੰਦੀ ਹੈ। ਜੇ ਮਾਮਲਾ ਪੁਲੀਸ ਵਲੋਂ ਸੰਭਾਵੀ ਮੁਕੱਦਮੇ ਲਈ ਭੇਜਿਆ ਜਾਂਦਾ ਹੈ ਤਾਂ ਕਰਾਉਨ ਕੌਂਸਲ ਆਜ਼ਾਦ ਤੌਰ `ਤੇ ਇਸ ਵਿਸ਼ੇ ਨਾਲ ਸੰਬੰਧਿਤ ਜਨਤਕ ਤੌਰ `ਤੇ ਉਪਲਬਧ ਪੌਲਸੀ ਲਾਗੂ ਕਰਦਾ ਹੈ।

ਕੋਈ ਨਫ਼ਰਤੀ ਘਟਨਾ ਕਿਸੇ ਅਜਿਹੇ ਵਰਤਾਉ ਦੇ ਵੱਡੇ ਪੱਧਰ ਨੂੰ ਪ੍ਰੀਭਾਸ਼ਤ ਕਰਨ ਦਾ ਇਕ ਪ੍ਰੈਕਟੀਕਲ ਤਰੀਕਾ ਹੈ ਜਿਹੜਾ “ਨਫ਼ਰਤੀ ਜੁਰਮ” ਦੀ ਪ੍ਰੀਭਾਸ਼ਾ ਪੂਰੀ ਕਰਦਾ ਜਾਂ ਨਹੀਂ ਕਰਦਾ ਹੋ ਸਕਦਾ ਹੈ। ਵੱਖ ਵੱਖ ਪੱਖਾਂ `ਤੇ ਵਿਚਾਰ ਕੀਤੀ ਜਾਂਦੀ ਹੈ, ਜਿਸ ਵਿਚ ਵਰਤਾਉ ਦੀ ਗੰਭੀਰਤਾ, ਮੌਜੂਦਾ ਸਬੂਤਾਂ ਦੀ ਕਿਸਮ ਅਤੇ ਜਨਤਕ ਹਿੱਤ ਦੀਆਂ ਵਿਚਾਰਾਂ ਸ਼ਾਮਲ ਹਨ, ਅਤੇ ਅਧਿਕਾਰੀ ਇਹ ਫੈਸਲਾ ਕਰ ਸਕਦੇ ਹਨ ਕਿ ਕੁਝ ਨਫ਼ਰਤੀ, ਵਿਤਕਰੇ ਵਾਲੇ ਜਾਂ ਪੱਖਪਾਤੀ ਵਤੀਰੇ ਲਈ ਕਿਸੇ ਨੂੰ ਚਾਰਜ ਨਹੀਂ ਕੀਤਾ ਜਾਵੇਗਾ ਜਾਂ ਮੁਕੱਦਮਾ ਨਹੀਂ ਕੀਤਾ ਜਾਵੇਗਾ।

ਸਾਰੀਆਂ ਨਫ਼ਰਤੀ ਘਟਨਾਵਾਂ ਦੇ ਸੰਬੰਧ ਵਿਚ, ਭਾਵੇਂ ਕੋਈ ਮੁਜਰਮਾਨਾ ਸਮਝੀ ਜਾਵੇ ਜਾਂ ਨਾ, ਪੀੜਤਾਂ ਅਤੇ ਕਮਿਉਨਟੀ ਗਰੁੱਪਾਂ ਦੇ ਨਿਭਾਉਣ ਲਈ ਰੋਲ ਹੈ।

[ਨਫ਼ਰਤ]

ਡੂੰਘਾ ਅਤੇ ਕੱਟੜ ਕਿਸਮ ਦਾ ਜਜ਼ਬਾ ਜਿਹੜਾ ਸਪਸ਼ਟ ਤੌਰ `ਤੇ ਭੰਡੀ ਅਤੇ ਘਿਰਣਾ ਨਾਲ ਜੁੜਿਆ ਹੁੰਦਾ ਹੈ। ਪਛਾਣ ਹੋਣ ਯੋਗ ਗੁਰੱਪਾਂ ਦੇ ਖਿਲਾਫ ਨਫ਼ਰਤ, ਭਾਵਹੀਣਤਾ, ਕੱਟੜਪੁਣੇ ਅਤੇ ਨਿਸ਼ਾਨਾ ਬਣਾਏ ਗਰੁੱਪ ਅਤੇ ਸਾਡੇ ਸਮਾਜ ਦੀਆਂ ਕਦਰਾਂ-ਕੀਮਤਾਂ ਦੋਨਾਂ ਦੀ ਤਬਾਹੀ `ਤੇ ਵਧਦੀ ਹੈ। ਨਫ਼ਰਤ ਇਕ ਅਜਿਹਾ ਜਜ਼ਬਾ ਹੈ ਜਿਹੜਾ ਜੇ ਪਛਾਣ ਹੋਣ ਯੋਗ ਕਿਸੇ ਗਰੁੱਪ ਦੇ ਮੈਂਬਰਾਂ ਖਿਲਾਫ ਵਰਤਿਆ ਜਾਵੇ ਤਾਂ ਉਨ੍ਹਾਂ ਵਿਅਕਤੀਆਂ ਬਾਰੇ ਇਹ ਅਰਥ ਕੱਢਦਾ ਹੈ ਕਿ ਉਹ ਨੀਚ ਹਨ, ਘਿਰਣਾ ਦੇ ਪਾਤਰ ਹਨ, ਉਨ੍ਹਾਂ ਦਾ ਸਤਿਕਾਰ ਕੀਤੇ ਜਾਣ ਤੋਂ ਨਾਂਹ ਕੀਤੀ ਜਾਂਦੀ ਹੈ ਅਤੇ ਗਰੁੱਪ ਨਾਲ ਸੰਬੰਧ ਦੇ ਆਧਾਰ `ਤੇ ਮਾੜਾ ਵਰਤਾਉ ਕੀਤਾ ਜਾਂਦਾ ਹੈ।

ਕੈਨੇਡਾ ਦੀ ਸੁਪਰੀਮ ਕੋਰਟ – ਆਰ.ਵੀ. ਕੀਗਸਟਰਾ