ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਮਨੁੱਖੀ ਹੱਕਾਂ ਦੀ ਸ਼ਿਕਾਇਤ ਕਰੋ

ਜਦੋਂ ਗੱਲ ਰੁਜ਼ਗਾਰ, ਰਿਹਾਇਸ਼, ਸੇਵਾਵਾਂ ਜਾਂ ਲਿਖਤਾਂ ਦੀ ਆਉਂਦੀ ਹੈ ਤਾਂ BC’s Human Rights Code ਬਰਾਬਰ ਦੇ ਸਲੂਕ ਲਈ ਬ੍ਰਿਟਿਸ਼ ਕੋਲੰਬੀਅਨਾਂ ਦੇ ਹੱਕਾਂ ਦੀ ਰੱਖਿਆ ਕਰਦਾ ਹੈ।

ਜੇ ਤੁਹਾਡੇ ਹੱਕਾਂ ਦੀ ਉਲੰਘਣਾ ਹੋਈ ਹੈ ਅਤੇ ਤੁਸੀਂ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ BC Human Rights Tribunal ਇਸ ਉਲੰਘਣਾ ਦੇ ਹੱਲ ਲਈ ਤਰੀਕਾ ਪ੍ਰਦਾਨ ਕਰ ਸਕ ਸਕਦਾ ਹੈ।

ਆਪਣੀ BC Human Rights Tribunal ਦੀ ਸ਼ਿਕਾਇਤ ਬਾਰੇ ਜੇ ਤੁਹਾਨੂੰ ਮਦਦ ਦੀ ਲੋੜ ਹੋਵੇ ਤਾਂ BC Human Rights Clinic ਨਾਲ ਸੰਪਰਕ ਕਰੋ।

BC’s Office of the Human Rights Commissioner ਬੀ ਸੀ ਵਿਚ ਸਿਸਟਮਬੱਧ ਨਾਬਰਾਬਰਤਾ, ਵਿਤਕਰੇ ਅਤੇ ਬੇਇਨਸਾਫੀ ਦਾ ਹੱਲ ਕਰਨ ਲਈ ਐਕਸ਼ਨ ਦੀ ਪਛਾਣ ਕਰਦਾ ਹੈ ਅਤੇ ਸਿਫਾਰਸ਼ਾਂ ਕਰਦਾ ਹੈ। ਇੱਥੇ ਉਨ੍ਹਾਂ ਦੀ ਸਾਈਟ `ਤੇ ਜਾ ਕੇ ਉਨ੍ਹਾਂ ਦੇ ਕੰਮ ਬਾਰੇ ਜ਼ਿਆਦਾ ਜਾਣੋ।