ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਨਫ਼ਰਤੀ ਜੁਰਮ ਦੀ ਰਿਪੋਰਟ ਕਰੋ

ਐਮਰਜੰਸੀ ਨਫ਼ਰਤੀ ਜੁਰਮ ਦੀ ਰਿਪੋਰਟ ਕਰੋ

ਕਿਸੇ ਐਮਰਜੰਸੀ ਦੀ ਰਿਪੋਰਟ ਕਰਨ ਲਈ 911 ਨੂੰ ਫੋਨ ਕਰੋ।

ਕਿਸੇ ਨਫ਼ਰਤੀ ਜੁਰਮ ਨਾਲ ਸੰਬੰਧਿਤ ਐਮਰਜੰਸੀ ਹਾਲਤਾਂ ਵਿਚ ਇਹ ਸ਼ਾਮਲ ਹਨ:

  • ਹੋ ਰਿਹਾ ਕੋਈ ਜੁਰਮ;
  • ਤੁਹਾਡੀ ਸੇਫਟੀ ਨੂੰ ਫੌਰੀ ਖਤਰਾ;
  • ਕਿਸੇ ਹੋਰ ਦੀ ਸੇਫਟੀ ਨੂੰ ਫੌਰੀ ਖਤਰਾ; ਜਾਂ
  • ਕੋਈ ਪ੍ਰਾਪਰਟੀ ਕਿਸੇ ਮੁਜਰਮਾਨਾ ਕੰਮ ਕਰਕੇ ਫੌਰੀ ਖਤਰੇ ਵਿਚ ਹੈ।

ਗੈਰ-ਐਮਰਜੰਸੀ ਨਫ਼ਰਤੀ ਜੁਰਮ ਦੀ ਰਿਪੋਰਟ ਕਰੋ

ਰਿਪੋਰਟ ਕਰਨ ਲਈ, ਆਪਣੀ ਲੋਕਲ ਪੁਲੀਸ ਡਿਪਾਰਟਮੈਂਟ ਦੇ ਗੈਰ-ਐਮਰਜੰਸੀ ਨੰਬਰ ਨੂੰ ਫੋਨ ਕਰੋ, ਜਾਂ ਜਾ ਕੇ ਰਿਪੋਰਟ ਕਰਨ ਲਈ ਆਪਣੇ ਲੋਕਲ ਪੁਲੀਸ ਡਿਪਾਰਟਮੈਂਟ ਵਿਚ ਜਾਉ। ਆਪਣਾ ਲੋਕਲ ਪੁਲੀਸ ਡਿਪਾਰਟਮੈਂਟ ਜਾਂ ਆਰ ਸੀ ਐੱਮ ਪੀ ਡਿਟੈਚਮੈਂਟ ਇੱਥੇ ਲੱਭੋ।

ਕਿਸੇ ਨਫ਼ਰਤੀ ਜੁਰਮ ਨਾਲ ਸੰਬੰਧਿਤ ਗੈਰ-ਐਮਰਜੰਸੀ ਹਾਲਤਾਂ ਵਿਚ ਇਹ ਸ਼ਾਮਲ ਹਨ:

  • ਤੁਸੀਂ ਕਿਸੇ ਨਫ਼ਰਤੀ ਜੁਰਮ ਦਾ ਸ਼ਿਕਾਰ ਹੋਏ ਹੋ, ਪਰ ਤੁਹਾਡੀ ਸੇਫਟੀ ਨੂੰ ਕੋਈ ਫੌਰੀ ਖਤਰਾ ਨਹੀਂ ਹੈ;
  • ਕੋਈ ਹੋਰ ਕਿਸੇ ਨਫ਼ਰਤੀ ਜੁਰਮ ਦਾ ਸ਼ਿਕਾਰ ਹੋਇਆ ਹੈ, ਪਰ ਸੇਫਟੀ ਨੂੰ ਕੋਈ ਫੌਰੀ ਖਤਰਾ ਨਹੀਂ ਹੈ;
  • ਇੰਟਰਨੈੱਟ ਜਾਂ ਸੋਸ਼ਲ ਮੀਡੀਆ ਪੋਸਟਾਂ ਜਿਸ ਵਿਚ ਧਮਕੀਆਂ ਦਿੱਤੀਆਂ ਗਈਆਂ ਹਨ, ਨਫ਼ਰਤ ਨੂੰ ਉਤਸ਼ਾਹ ਦਿੱਤਾ ਗਿਆ ਹੈ, ਜਾਂ  ਕਿਸੇ ਵਿਅਕਤੀ ਜਾਂ ਪ੍ਰਾਪਰਟੀ ਦੇ ਖਿਲਾਫ ਜੁਰਮ ਕੀਤਾ ਗਿਆ ਹੈ; ਜਾਂ
  • ਕਿਸੇ ਪ੍ਰਾਪਰਟੀ ਨੂੰ ਨਫ਼ਰਤੀ ਜੁਰਮ ਦਾ ਨਿਸ਼ਾਨਾ ਬਣਾਇਆ ਗਿਆ ਹੇ।

ਰਿਪੋਰਟ ਕਰਨਾ ਜ਼ਰੂਰੀ ਕਿਉਂ ਹੈ

ਹਰ ਬ੍ਰਿਟਿਸ਼ ਕੋਲੰਬੀਅਨ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਆਪਣੀਆਂ ਜ਼ਿੰਦਗੀਆਂ ਡਰ ਜਾਂ ਧਮਕੀਆਂ ਤੋਂ ਮੁਕਤ ਜੀਣ ਦਾ ਹੱਕ ਹੈ। ਹਿੰਸਾ, ਨਸਲਵਾਦ, ਅਤੇ ਵਿਤਕਰੇ ਤੋਂ ਮੁਕਤ ਕਮਿਉਨਟੀਆਂ ਬਣਾਉਣ ਲਈ ਪਹਿਲਾ ਕਦਮ, ਨਫ਼ਰਤੀ ਜੁਰਮਾਂ ਦੀ ਰਿਪੋਰਟ ਕਰਨਾ ਹੈ। ਆਪਣੀਆਂ ਕਮਿਉਨਟੀਆਂ ਨੂੰ ਸੁਰੱਖਿਅਤ ਰੱਖਣ ਲਈ ਨਫ਼ਰਤੀ ਸਰਗਰਮੀ ਦੇ ਖਿਲਾਫ ਐਕਸ਼ਨ ਲੈਣ ਦਾ ਸਾਨੂੰ ਹੱਕ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ।

ਜੇ ਤੁਸੀਂ ਨਸਲਵਾਦ ਜਾਂ ਨਫ਼ਰਤ ਦੀ ਕਿਸੇ ਘਟਨਾ ਦਾ ਨਿਸ਼ਾਨਾ ਬਣੇ ਹੋ, ਜਾਂ ਤੁਸੀਂ ਇਹ ਹੁੰਦਾ ਦੇਖਿਆ ਹੈ ਤਾਂ ਇਸ ਦੀ ਪੁਲੀਸ ਕੋਲ ਰਿਪੋਰਟ ਕਰੋ। ਨਫ਼ਰਤ ਨੂੰ ਬੀ ਸੀ ਵਿਚ ਕੋਈ ਥਾਂ ਨਾ ਦਿਉ।

ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਜੋ ਤੁਹਾਡੇ ਨਾਲ ਹੋਇਆ ਹੈ ਜਾਂ ਤੁਸੀਂ ਦੇਖਿਆ ਹੈ, ਕੀ ਉਹ ਨਫ਼ਰਤੀ ਜੁਰਮ ਹੈ ਜਾਂ ਨਹੀਂ, ਉਸ ਦੀ ਵੀ ਰਿਪੋਰਟ ਕਰੋ।

ਨਫ਼ਰਤੀ ਜੁਰਮ ਦੀ ਰਿਪੋਰਟ ਕਰਨ ਲਈ, ਜਾਂ ਜੇ ਤੁਹਾਨੂੰ ਪੱਕਾ ਪਤਾ ਨਾ ਹੋਵੇ ਕਿ ਕੀ ਨਫ਼ਰਤੀ ਜੁਰਮ ਹੋਇਆ ਹੈ ਤਾਂ ਗੈਰ-ਐਮਰਜੰਸੀ ਨੰਬਰ ਦੀ ਵਰਤੋਂ ਕਰਦੇ ਹੋਏ ਆਪਣੇ ਲੋਕਲ ਪੁਲੀਸ ਡਿਪਾਰਟਮੈਂਟ ਨੂੰ ਫੋਨ ਕਰੋ। ਤੁਸੀਂ ਪੁਲੀਸ ਸਟੇਸ਼ਨ ਵੀ ਜਾ ਸਕਦੇ ਹੋ ਅਤੇ ਨਿੱਜੀ ਤੌਰ `ਤੇ ਵੀ ਰਿਪੋਰਟ ਕਰ ਸਕਦੇ ਹੋ।

ਕਿਸੇ ਵੀ ਘਟਨਾ ਦੀ ਰਿਪੋਰਟ ਕਰਨਾ, ਭਾਵੇਂ ਇਹ ਕਿੰਨੀ ਵੀ ਮਾਮੂਲੀ ਲੱਗੇ, ਬਹੁਤ ਮਹੱਤਵਪੂਰਨ ਹੈ। ਤੁਹਾਡੀਆਂ ਰਿਪੋਰਟਾਂ ਪੁਲੀਸ ਅਤੇ ਕਮਿਉਨਟੀ ਵਿਚਲੇ ਹਿੱਸੇਦਾਰਾਂ ਦੀ ਤੁਹਾਡੇ ਇਲਾਕੇ ਵਿਚ ਰੋਕਥਾਮ, ਸਿੱਖਿਆ ਅਤੇ ਸ਼ਮੂਲੀਅਤ ਲਈ ਬਿਹਤਰ ਉੱਦਮਾਂ ਵਿਚ ਮਦਦ ਕਰ ਸਕਦੀਆਂ ਹਨ।

ਸੰਪਰਕ ਲਈ ਨੰਬਰ

BC Hate Crimes

BC Hate Crimes ਇਕ ਸੂਬਾਈ ਵਸੀਲਾ ਹੈ ਜਿਹੜਾ ਨਫ਼ਰਤੀ ਜੁਰਮਾਂ ਅਤੇ ਨਫ਼ਰਤ ਦੀਆਂ ਘਟਨਾਵਾਂ ਦੀ ਪੜਤਾਲ ਕਰ ਰਹੇ ਲੋਕਲ ਪੁਲੀਸ ਡਿਪਾਰਟਮੈਂਟਾਂ ਦੀ ਮਦਦ ਕਰਦਾ ਹੈ। ਨਫ਼ਰਤੀ ਜੁਰਮਾਂ ਜਾਂ ਨਫ਼ਰਤ ਦੀਆਂ ਘਟਨਾਵਾਂ ਦੇ ਸੰਬੰਧ ਵਿਚ ਗੈਰ-ਐਮਰਜੰਸੀ ਇਨਕੁਆਰੀਆਂ ਕਰਨ ਲਈ BC Hate Crimes ਨਾਲ ਸੰਪਰਕ ਕਰੋ।

ਈਮੇਲ BC_HATE_CRIMES@rcmp-grc.gc.ca

ਫੋਨ (ਮੁਫਤ): 1-855-462-5733