ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕਿਸੇ ਨਫ਼ਰਤੀ ਘਟਨਾ ਦੀ ਰਿਪੋਰਟ ਕਰੋ

ਜੇ ਤੁਸੀਂ ਕਿਸੇ ਨਸਲਵਾਦੀ ਜਾਂ ਨਫ਼ਰਤੀ ਘਟਨਾ ਦਾ ਸ਼ਿਕਾਰ ਹੋਏ ਹੋ

ਜੇ ਤੁਸੀਂ ਕਿਸੇ ਨਸਲਵਾਦੀ ਜਾਂ ਨਫ਼ਰਤੀ ਘਟਨਾ ਦਾ ਸ਼ਿਕਾਰ ਹੋਏ ਹੋ ਤਾਂ ਤੁਸੀਂ ਕਈ ਤਰੀਕਿਆਂ ਨਾਲ ਐਕਸ਼ਨ ਲੈ ਸਕਦੇ ਹੋ:

 1. ਮਦਦ ਮੰਗੋ। ਜੇ ਤੁਸੀਂ ਕਿਸੇ ਪਬਲਿਕ ਥਾਂ ਵਿਚ ਹੋ ਅਤੇ ਤੁਹਾਨੂੰ ਮੰਦਾ ਬੋਲਿਆ ਜਾ ਰਿਹਾ ਹੈ ਜਾਂ ਸਰੀਰਕ ਹਮਲਾ ਕੀਤਾ ਜਾ ਰਿਹਾ ਹੈ ਤਾਂ ਨੇੜਲੇ ਹੋਰ ਲੋਕਾਂ ਨੂੰ ਇਹ ਪਤਾ ਲਾਉ ਕਿ ਤੁਹਾਨੂੰ ਮਦਦ ਦੀ ਲੋੜ ਹੈ।
 2. ਰਿਕਾਰਡ ਕਰੋ: ਜੇ ਕਰਨਾ ਸੁਰੱਖਿਅਤ ਹੋਵੇ ਤਾਂ ਇਸ ਲਈ ਜ਼ਿੰਮੇਵਾਰ ਵਿਅਕਤੀ ਜਾਂ ਘਟਨਾ ਦੀ ਫੋਟੋ ਜਾਂ ਵੀਡਿਓ ਲੈ ਕੇ ਘਟਨਾ ਨੂੰ ਰਿਕਾਰਡ ਕਰੋ, ਜਾਂ ਕਿਸੇ ਨੂੰ ਇਹ ਕਰਨ ਲਈ ਕਹੋ। ਸਮਾਂ, ਦਿਨ ਅਤੇ ਸਥਾਨ ਨੋਟ ਕਰ ਲਉ।
 3. ਇਸ ਦੀ ਰਿਪੋਰਟ ਕਰੋ।
 4. ਮਦਦ ਲੱਭੋ: ਸੰਕਟ ਵਿਚ ਗੁਪਤ, ਬਹੁ-ਭਾਸ਼ਾਈ ਮਦਦ ਅਤੇ ਜਾਣਕਾਰੀ ਲੈਣ ਅਤੇ ਰੈਫਰਲਜ਼ ਲਈ ਵਿਕਟਿਮ ਲਿੰਕ ਨਾਲ ਸੰਪਰਕ ਕਰੋ।

ਜੇ ਤੁਸੀਂ ਕਿਸੇ ਨਸਲਵਾਦੀ ਜਾਂ ਨਫ਼ਰਤੀ ਘਟਨਾ ਦੇ ਗਵਾਹ ਹੋਵੋ

ਜੇ ਤੁਸੀਂ ਕਿਸੇ ਨਸਲਵਾਦੀ ਜਾਂ ਨਫ਼ਰਤੀ ਘਟਨਾ ਦੇ ਗਵਾਹ ਹੋਵੋ ਤਾਂ ਹੋ ਤਾਂ ਤੁਸੀਂ ਸੁਰੱਖਿਅਤ ਅਤੇ ਅਸਰਦਾਰ ਤਰੀਕੇ ਰਾਹੀਂ ਕਈ ਤਰੀਕਿਆਂ ਨਾਲ ਐਕਸ਼ਨ ਲੈ ਸਕਦੇ ਹੋ:

 1. ਪਹਿਲਾਂ ਆਪਣੀ ਸੇਫਟੀ ਬਾਰੇ ਸੋਚੋ: ਕੀ ਤੁਹਾਡੇ ਲਈ ਕੁਝ ਕਹਿਣਾ ਜਾਂ ਕਰਨਾ ਸੁਰੱਖਿਅਤ ਹੈ? ਇਕ ਚੰਗੇ ਗਵਾਹ ਬਣਨ ਲਈ ਤੁਹਾਡੀ ਸੇਫਟੀ ਮੁੱਖ ਹੈ।
 2. ਪੀੜਤ ਵੱਲ ਧਿਆਨ ਦਿਉ: ਜੇ ਇਹ ਕਰਨਾ ਸੁਰੱਖਿਅਤ ਹੋਵੇ ਤਾਂ ਪੀੜਤ ਨਾਲ ਗੱਲਬਾਤ ਕਰੋ, ਉਸ ਨੂੰ ਪੁੱਛੋ ਕਿ ਕੀ ਉਹ ਠੀਕ ਹੈ ਜਾਂ ਕੀ ਉਸ ਨੂੰ ਮਦਦ ਦੀ ਲੋੜ ਹੈ। ਇਸ ਨਾਲ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਨੂੰ ਇਹ ਪਤਾ ਲੱਗੇਗਾ ਕਿ ਪੀੜਤ ਇਕੱਲਾ ਨਹੀਂ ਹੈ।
 3. ਹੋਰਨਾਂ ਨੂੰ ਸ਼ਾਮਲ ਕਰੋ: ਜੇ ਇਹ ਕਰਨਾ ਸੁਰੱਖਿਅਤ ਹੋਵੇ ਤਾਂ ਹੋਰ ਗਵਾਹਾਂ ਨੂੰ ਸ਼ਾਮਲ ਕਰੋ। ਪੀੜਤ ਲਈ ਮਦਦ ਇਕੱਠੀ ਕਰਨ ਲਈ ਉਸ ਥਾਂ ਵਿਚਲੇ ਹੋਰ ਲੋਕਾਂ ਨਾਲ ਗੱਲ ਕਰੋ। ਗਿਣਤੀ ਵਿਚ ਤਾਕਤ ਹੈ।
 4. ਰਿਕਾਰਡ ਕਰੋ: ਜੇ ਕਰਨਾ ਸੁਰੱਖਿਅਤ ਹੋਵੇ ਤਾਂ ਘਟਨਾ ਦੀ ਫੋਟੋ ਜਾਂ ਵੀਡਿਓ ਲੈ ਕੇ ਜਾਂ ਨੋਟਸ ਲਿਖ ਕੇ ਘਟਨਾ ਨੂੰ ਰਿਕਾਰਡ ਕਰੋ। ਸੁਰੱਖਿਅਤ ਫਾਸਲਾ ਰੱਖੋ ਅਤੇ ਸਮਾਂ, ਦਿਨ ਅਤੇ ਸਥਾਨ ਨੋਟ ਕਰ ਲਉ। ਸਦਾ ਪੀੜਤ ਨੂੰ ਇਹ ਪੁੱਛੋ ਕਿ ਉਹ ਫੋਟੋ ਜਾਂ ਵੀਡਿਓ ਦਾ ਕੀ ਕਰਨਾ ਚਾਹੁੰਦੇ ਹਨ ਅਤੇ ਉਸ ਦੀ ਆਗਿਆ ਬਿਨਾ ਇਸ ਨੂੰ ਔਨਲਾਈਨ ਪੋਸਟ ਨਾ ਕਰੋ।
 5. ਜਦੋਂ ਸੁਰੱਖਿਅਤ ਹੋਵੇ: ਪੀੜਤ ਨੂੰ ਪੁੱਛੋ ਕਿ ਪੁਲੀਸ ਕੋਲ ਘਟਨਾ ਦੀ ਰਿਪੋਰਟ ਕਰਨ ਲਈ ਜਾਂ ਵਿਕਟਿਮ ਲਿੰਕ ਨਾਲ ਸੰਪਰਕ ਕਰਨ ਲਈ ਕੀ ਉਸ ਨੂੰ ਮਦਦ ਚਾਹੀਦੀ ਹੈ।

ਸ਼ਾਮਲ ਹੋਵੋ - Resilience BC

Resilience BC Anti-Racism Network ਬਹੁ-ਪੱਖੀ ਸੂਬਾ ਪੱਧਰ ਦੀ ਪਹੁੰਚ ਪ੍ਰਦਾਨ ਕਰਦਾ ਹੈ ਜਿਸ ਦਾ ਮੁੱਖ ਧਿਆਨ ਨਸਲਵਾਦ ਦੀ ਪਛਾਣ ਕਰਨ ਅਤੇ ਇਸ ਨੂੰ ਚੁਣੌਤੀ ਦੇਣ ਲਈ ਲੀਡਰਸ਼ਿਪ ਪ੍ਰਦਾਨ ਕਰਨਾ ਹੈ। ਇਹ ਪ੍ਰੋਗਰਾਮ ਕਮਿਉਨਟੀਆਂ ਨੂੰ ਜਾਣਕਾਰੀ, ਮਦਦਾਂ ਅਤੇ ਟਰੇਨਿੰਗ ਨਾਲ ਜੋੜਦਾ ਹੈ ਜਿਸ ਦੀ ਉਨ੍ਹਾਂ ਨੂੰ ਜਵਾਬ ਦੇਣ ਲਈ ਅਤੇ ਨਸਲਵਾਦ ਅਤੇ ਨਫ਼ਰਤ ਦੀਆਂ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਤੋਂ ਰੋਕਥਾਮ ਕਰਨ ਲਈ ਲੋੜ ਹੁੰਦੀ ਹੈ।

Resilience BC Anti-Racism Network ਤਾਲਮੇਲ ਵਾਲੀਆਂ ਸੇਵਾਵਾਂ “Hub and Spoke” ਨਾਂ ਦੇ ਮਾਡਲ ਰਾਹੀਂ ਦਿੰਦਾ ਹੈ। ਇਹ ਕੇਂਦਰ ਕਮਿਉਨਟੀਆਂ ਨੂੰ ਜੋੜਦਾ ਹੈ, ਜਾਣਕਾਰੀ ਅਤੇ ਵਸੀਲੇ ਸਾਂਝੇ ਕਰਦਾ ਹੈ ਅਤੇ ਟਰੇਨਿੰਗ ਅਤੇ ਨਸਲਵਾਦ ਵਿਰੋਧੀ ਉੱਦਮਾਂ ਦਾ ਤਾਲਮੇਲ ਕਰਦਾ ਹੈ। ਸਪੋਕਸ ਕਮਿਉਨਟੀ ਆਧਾਰਿਤ ਬਰਾਂਚਾਂ ਹਨ ਜਿਹੜੀਆਂ ਲੋਕਲ ਮੈਂਬਰਾਂ ਦੀ ਨੁਮਾਇੰਦਗੀ ਕਰਦੀਆਂ ਹਨ ਅਤੇ ਉਨ੍ਹਾਂ ਨਾਲ ਕੰਮ ਕਰਦੀਆਂ ਹਨ। ਉਹ ਲੋਕਲ ਤਰਜੀਹਾਂ ਦੀ ਪਛਾਣ ਵੀ ਕਰਦੀਆਂ ਹਨ ਅਤੇ ਨਸਲਵਾਦ ਵਿਰੋਧੀ ਅਤੇ ਨਫ਼ਰਤ ਵਿਰੋਧੀ ਪ੍ਰੋਜੈਕਟਾਂ ਨੂੰ ਅੱਗੇ ਵਧਾਉਂਦੀਆਂ ਹਨ।

ਜ਼ਿਆਦਾ ਜਾਣੋ

ਰਿਪੋਰਟ ਕਰਨ ਦੇ ਹੋਰ ਤਰੀਕੇ

ਜੇ ਤੁਸੀਂ ਇੰਟਰਨੈੱਟ `ਤੇ ਨਸਲਵਾਦੀ ਜਾਂ ਨਫ਼ਰਤ ਪੈਦਾ ਕਰਨ ਵਾਲੀ ਸਾਮੱਗਰੀ ਦੇਖੋ ਤਾਂ ਐਕਸ਼ਨ ਲਉ।

ਇੰਟਰਨੈੱਟ ਉਪਰ ਟਿਪਣੀਆਂ ਜਾਂ ਵੀਡਿਓਜ਼, ਨਫ਼ਰਤੀ ਜੁਰਮ ਵਜੋਂ ਸੰਭਵ ਕ੍ਰਿਮੀਨਲ ਲਾਇਬਿਲਟੀ ਤੋਂ ਮੁਕਤ ਨਹੀਂ ਹਨ ਅਤੇ ਇਨ੍ਹਾਂ ਦੀ ਪੜਤਾਲ ਕੀਤੇ ਜਾਣ ਲਈ ਰਿਪੋਰਟ ਕੀਤੀ ਜਾ ਸਕਦੀ ਹੈ, ਜਿੱਥੇ ਇਸ ਦਾ ਕੈਨੇਡਾ ਨਾਲ ਕਾਫੀ ਲਿੰਕ ਹੋਵੇ।

ਵਿਤਕਰੇ ਵਾਲੇ ਅਮਲ ਜਿਵੇਂ ਕਿ ਨਸਲਵਾਦੀ, ਟ੍ਰਾਂਸਫੋਬਿਕ, ਜਾਂ ਕਾਮੁਕ ਟਿਪਣੀਆਂ (ਜਿਹੜੀਆਂ ਮੁਜਰਮਾਨਾ ਕਿਸਮ ਦੀਆਂ ਹੋ ਸਕਦੀਆਂ ਹਨ ਜਾਂ ਨਹੀਂ ਹੋ ਸਕਦੀਆਂ ਹਨ) ਨਾਲ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਨਾਲ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ, ਵੈੱਬ ਹੋਸਟਿੰਗ ਸੇਵਾਵਾਂ ਅਤੇ ਇੰਟਰਨੈੱਟ ਦੀ ਸਰਵਿਸ ਪ੍ਰਦਾਨ ਕਰਨ ਵਾਲਿਆਂ ਦੀਆਂ ਪ੍ਰਵਾਨਿਤ ਵਰਤੋਂ ਦੀਆਂ ਪੌਲਸੀਆਂ ਨਾਲ ਵੀ ਸਿੱਝਿਆ ਜਾ ਸਕਦਾ ਹੈ। ਕਵਰੇਜ ਵਿਚ ਖਬਰਾਂ, ਆਰਟੀਕਲਾਂ, ਸੋਸ਼ਲ ਮੀਡੀਆ ਪੋਸਟਾਂ, ਚੈਟ ਫੌਰਮਜ਼ ਜਾਂ ਔਨਲਾਈਨ ਗੇਮਿੰਗ `ਤੇ ਨਸਲਵਾਦੀ ਜਾਂ ਨਫ਼ਰਤੀ ਬੋਲੀ ਜਾਂ ਟਿੱਪਣੀਆਂ ਸ਼ਾਮਲ ਹੋ ਸਕਦੀਆਂ ਹਨ।

ਸ਼ਿਕਾਇਤਾਂ ਪੁਲੀਸ ਨੂੰ ਜਾਂ ਵੈੱਬਸਾਈਟ ਐਡਮਿਨਸਟਰੇਟਰਾਂ, ਵੈੱਬ ਹੋਸਟਿੰਗ ਜਾਂ ਇੰਟਰਨੈੱਟ ਸਰਵਿਸ ਪ੍ਰਦਾਨ ਕਰਨ ਵਾਲਿਆਂ ਨੂੰ ਭੇਜੀਆਂ ਜਾ ਸਕਦੀਆਂ ਹਨ।

 • ਪੁਲੀਸ ਨੂੰ ਰਿਪੋਰਟ ਕਰੋ – ਜੇ ਤੁਸੀਂ ਇੰਟਰਨੈੱਟ `ਤੇ ਸਿੱਧੀਆਂ ਧਮਕੀਆਂ ਦੇਖਦੇ ਹੋ ਤਾਂ ਤੁਸੀਂ ਇਸ ਦੀ ਰਿਪੋਰਟ ਪੁਲੀਸ ਨੂੰ ਕਰ ਸਕਦੇ ਹੋ।
 • ਵੈੱਬਸਾਈਟ ਐਡਮਿਨਸਟਰੇਟਰ ਨੂੰ ਰਿਪੋਰਟ ਕਰੋ – ਬਹੁਤੇ ਵੈੱਬਸਾਈਟਾਂ ਦੇ ਨਿਯਮ ਹਨ ਜਿਨ੍ਹਾਂ ਨੂੰ ‘ਪ੍ਰਵਾਨਯੋਗ ਵਰਤੋਂ ਦੀਆਂ ਪੌਲਸੀਆਂ’ ਕਿਹਾ ਜਾਂਦਾ ਹੈ ਜਿਹੜੀਆਂ ਇਹ ਤੈਅ ਕਰਦੀਆਂ ਹਨ ਕਿ ਕਿਹੜੀ ਚੀਜ਼ ਉਨ੍ਹਾਂ ਦੇ ਵੈੱਬਸਾਈਟ `ਤੇ ਨਹੀਂ ਪਾਈ ਜਾ ਸਕਦੀ ਅਤੇ ਇਹ ਅਕਸਰ ਅਜਿਹੀਆਂ ਟਿੱਪਣੀਆਂ, ਵੀਡਿਓਜ਼ ਅਤੇ ਫੋਟੋਆਂ ਪਾਉਣ ਦੀ ਆਗਿਆ ਨਹੀਂ ਦਿੰਦੀਆਂ ਜਿਹੜੀਆਂ ਲੋਕਾਂ ਨੂੰ ਅਪਸੈੱਟ ਕਰਨ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ। ਵੈੱਬ ਅਤੇ ਸੋਸ਼ਲ ਮੀਡੀਆ ਸਾਈਟਾਂ ਦੇ ਕਿਸੇ ਪੇਜ ਜਾਂ ਵੀਡਿਓ ਬਾਰੇ ਰਿਪੋਰਟ ਕਰਨ ਦੇ ਤੁਹਾਡੇ ਲਈ ਸੌਖੇ ਤਰੀਕੇ ਹੋ ਸਕਦੇ ਹਨ। ਹੋਰਨਾਂ ਦਾ “ਇਸ ਪੇਜ ਦੀ ਰਿਪੋਰਟ ਕਰੋ” ਬਟਨ ਹੋ ਸਕਦਾ ਹੈ ਜਿਹੜਾ ਤੁਸੀਂ ਕਲਿੱਕ ਕਰ ਸਕਦੇ ਹੋ।
 • ਹੋਸਟਿੰਗ ਕੰਪਨੀ ਕੋਲ ਇਸ ਦੀ ਰਿਪੋਰਟ ਕਰੋ – ਹੋਸਟਿੰਗ ਕੰਪਨੀਆਂ ਉਸ ਡਿਜ਼ੀਟਲ ਸਪੇਸ ਦੀਆਂ ਮਾਲਕ ਹਨ ਜਿਹੜੀ ਵੈੱਬਸਾਈਟਾਂ ਦੇ ਮਾਲਕਾਂ ਵਲੋਂ ਇੰਟਰਨੈੱਟ `ਤੇ ਆਪਣੀ ਮੌਜੂਦਗੀ ਲਈ ਕਿਰਾਏ `ਤੇ ਲਈ ਜਾਂਦੀ ਹੈ। ਸਾਮੱਗਰੀ ਬਾਰੇ ਹੋਸਟਿੰਗ ਕੰਪਨੀਆਂ ਦੇ ਅਕਸਰ ਆਪਣੇ ਨਿਯਮ ਹੁੰਦੇ ਹਨ। ਤੁਸੀਂ “Who is hosting this?” ਵੈੱਬਸਾਈਟ `ਤੇ ਉਨ੍ਹਾਂ ਦਾ ਵੈੱਬ ਐਡਰੈਸ ਪਾ ਕੇ ਇਹ ਪਤਾ ਲਾ ਸਕਦੇ ਹੋ ਕਿ ਕਿਹੜੀ ਕੰਪਨੀ ਕਿਸੇ ਵੈੱਬਸਾਈਟ ਨੂੰ ਹੋਸਟ ਕਰਦੀ ਹੈ।
 • ਹੋਰ ਜਾਣਕਾਰੀ ਲੈਣ ਲਈ ਆਪਣੇ ਖੁਦ ਦੇ ਇੰਟਰਨੈੱਟ ਸਪਲਾਇਰ ਨਾਲ ਸੰਪਰਕ ਕਰੋ।