ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਨਸਲਵਾਦ ਅਤੇ ਨਫ਼ਰਤ ਦੇ ਪੀੜਤਾਂ ਲਈ ਵਸੀਲੇ

ਤੁਹਾਨੂੰ ਨਸਲਵਾਦ ਅਤੇ ਨਫ਼ਰਤ ਤੋਂ ਮੁਕਤ ਸਮਾਜ ਵਿਚ ਰਹਿਣ ਦਾ ਹੱਕ ਹੈ। ਜੇ ਤੁਸੀਂ ਨਫ਼ਰਤ `ਤੇ ਆਧਾਰਿਤ ਕਿਸੇ ਜੁਰਮ ਜਾਂ ਘਟਨਾ ਦਾ ਸ਼ਿਕਾਰ ਹੋਏ ਹੋਵੋ ਅਤੇ ਮਦਦ ਚਾਹੁੰਦੇ ਹੋਵੋ ਤਾਂ ਹੇਠਾਂ ਦਿੱਤੇ ਵਸੀਲਿਆਂ ਨਾਲ ਸੰਪਰਕ ਕਰੋ:

ਬੀ ਸੀ 211 ਵੈੱਬ ਅਤੇ ਫੋਨ `ਤੇ ਮਦਦ
ਬੀ ਸੀ 211 ਬਹੁਤ ਸਾਰੀਆਂ ਬੋਲੀਆਂ ਵਿਚ ਓਪਰੇਟਰ ਦੀ ਮਦਦ ਦਿੰਦੀ ਹੈ ਅਤੇ ਸੇਵਾਵਾਂ ਦੀ ਵੈੱਬਸਾਈਟ ਲਿਸਟਿੰਗ ਬੀ.ਸੀ. ਭਰ ਵਿਚ ਉਪਲਬਧ ਹੈ।

ਵਿਕਟਿਮ ਲਿੰਕ ਬੀ ਸੀ
ਵਿਕਟਿਮ ਲਿੰਕ ਬੀ ਸੀ, ਇਕ ਮੁਫਤ ਬਹੁ-ਭਾਸ਼ਾਈ ਫੋਨ ਸਰਵਿਸ ਹੈ ਜੋ ਕਿ ਬੀ.ਸੀ. ਵਿਚ ਦਿਨ ਦੇ 24 ਘੰਟੇ ਉਪਲਬਧ ਹੈ। ਵਿਕਟਿਮ ਲਿੰਕ ਬੀ ਸੀ 150 ਨਾਲੋਂ ਜ਼ਿਆਦਾ ਬੋਲੀਆਂ ਵਿਚ ਸਰਵਿਸ ਦਿੰਦੀ ਹੈ, ਜਿਸ ਵਿਚ ਬਹੁਤ ਸਾਰੀਆਂ ਉੱਤਰੀ ਅਮਰੀਕਨ ਅਬਰਿਜਨਲ ਬੋਲੀਆਂ ਵੀ ਸ਼ਾਮਲ ਹਨ। ਵਿਕਟਿਮ ਸਰਵਿਸ ਵਰਕਰ, ਜਾਣਕਾਰੀ, ਸੰਕਟ ਵਿਚ ਮਦਦ ਦੇ ਸਕਦੇ ਹਨ ਅਤੇ ਜੁਰਮ ਦੇ ਪੀੜਤਾਂ ਨੂੰ ਸਰਵਿਸ ਰੈਫਰਲਜ਼ ਦੇ ਸਕਦੇ ਹਨ।

ਆਈ ਬੀ ਪੀ ਓ ਸੀ ਥੈਰੇਪਿਸਟਸ ਦੀ ਡਾਇਰੈਕਟਰੀ
ਬੀ ਸੀ ਆਧਾਰਿਤ ਹੀਲਿੰਗ ਇਨ ਕਲਰ, ਆਈ ਬੀ ਪੀ ਓ ਸੀ ਕਮਿਉਨਟੀ ਲਈ ਥੈਰੇਪਿਸਟਸ ਦੀ ਲਿਸਟ ਪ੍ਰਦਾਨ ਕਰਦੀ ਹੈ ਜਿਨ੍ਹਾਂ ਕੋਲ ਰਾਜ਼ੀ ਹੋਣ ਅਤੇ ਸਿੱਖਣ ਦੇ ਤਜਰਬੇ ਅਤੇ ਵਸੀਲੇ ਹਨ।

SNIWWOC ਮਾਨਸਿਕ ਸਿਹਤ ਦੀਆਂ ਸੇਵਾਵਾਂ
Support Network for Indigenous Women and Women of Colour (SNIWWOC) ਘੱਟ ਆਮਦਨ ਵਾਲੀਆਂ ਰੇਸ਼ਲਾਈਜ਼ਡ ਔਰਤਾਂ ਲਈ ਮੁਫਤ ਥੈਰੇਪੀ ਦਿੰਦੀਆਂ ਹਨ। ਯੋਗ ਹੋਣ ਲਈ ਥੈਰੇਪੀ ਰਿਕੁਐਸਟ ਫਾਰਮ ਭਰੋ।

ਐਕਸੈੱਸ ਪ੍ਰੋ ਬੋਨੋ
ਐਕਸੈੱਸ ਪ੍ਰੋ ਬੋਨੋ, ਬੀ.ਸੀ. ਭਰ ਵਿਚਲੇ ਵਾਲੰਟੀਅਰ ਲੀਗਲ ਸਰਵਿਸ ਪ੍ਰੋਵਾਈਡਰਜ਼ ਤੋਂ ਬਣੀ ਇਕ ਆਜ਼ਾਦ ਸੰਸਥਾ ਹੈ। ਉਨ੍ਹਾਂ ਦੇ ਔਨਲਾਈਨ ਫਾਰਮ ਜਾਂ ਹੈਲਪਲਾਈਨ ਰਾਹੀਂ ਉਨ੍ਹਾਂ ਨਾਲ ਸੰਪਰਕ ਕਰੋ।

ਲੀਗਲ ਏਡ ਬੀ ਸੀ
ਲੀਗਲ ਏਡ ਬੀ ਸੀ, ਲੀਗਲ ਸਰਵਿਸਿਜ਼ ਸੁਸਾਇਟੀ ਵਲੋਂ ਬਣਾਈ ਗਈ ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀ ਇਕ ਸੰਸਥਾ ਹੈ ਜਿਹੜੀ ਘੱਟ ਆਮਦਨ ਵਾਲੇ ਲੋਕਾਂ ਨੂੰ ਕਾਨੂੰਨੀ ਸਲਾਹ ਅਤੇ ਨੁਮਾਇੰਦਗੀ ਦੀਆਂ ਸੇਵਾਵਾਂ ਦਿੰਦੀ ਹੈ। ਉਨ੍ਹਾਂ ਦੇ ਕਾਲ ਸੈਂਟਰ ਜਾਂ ਈਮੇਲ ਰਾਹੀਂ ਉਨ੍ਹਾਂ ਨਾਲ ਸੰਪਰਕ ਕਰੋ।